Hor Paranyog Pusatkan
-
Rajiv Gandhi Katal Kand (Baljit Singh)
INR 240.0021 ਮਈ 1991 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਚੋਣ ਪ੍ਰਚਾਰ ਦੌਰਾਨ ਬੰਬ ਧਮਾਕੇ ‘ਚ ਉਡਾ ਦਿੱਤਾ ਗਿਆ ਸੀ। ਉਸ ਸਮੇਂ ਰਾਜੀਵ ਗਾਂਧੀ, ਸਿੱਖ ਜੁਝਾਰੂ ਗਰੁੱਪਾਂ ਦੀ ‘ਹਿੱਟ ਲਿਸਟ’ ਵਿੱਚ ਪਹਿਲੇ ਨੰਬਰ ਤੇ ਹੋਣ ਕਾਰਨ ਇੱਕ ਵਾਰ ਹਰ ਕਿਸੇ ਨੂੰ ਇਹ ਜਾਪਿਆ ਕਿ ਇਹ ਕਤਲ ਸਿੱਖ ਜੁਝਾਰੂਆਂ ਨੇ ਕੀਤਾ ਹੋਵੇਗਾ। ਖ਼ੁਫ਼ੀਆ ਏਜੰਸੀਆਂ ਤੇ ਪੁਲਿਸ ਨੂੰ ਵੀ ਇਹੀ ਜਾਪਿਆ। ਸਿੱਖ ਜੁਝਾਰੂ ਉਸ ਨੂੰ ਕਤਲ ਦੇ ਕਈ ਯਤਨ ਕਰ ਵੀ ਚੁੱਕੇ ਸਨ, ਪਰ ਇਹ ਕਤਲ ਸਿੱਖਾਂ ਨੇ ਨਹੀਂ ਸੀ ਕੀਤਾ।
ਰਾਜੀਵ ਗਾਂਧੀ ਦੇ ਕਤਲ ਦੀ ਯੋਜਨਾ ਕਿਵੇਂ ਬਣੀ, ਉਸ ਵਿੱਚ ਕੀ ਰੁਕਾਵਟਾਂ ਆਈਆਂ ਤੇ ਕਿਵੇਂ ਉਸ ਯੋਜਨਾ ਨੂੰ ਲਿਟੇ ਕਾਰਕੁੰਨਾਂ ਵੱਲੋਂ ਸਫਲਤਾ ਦੇ ਨਾਲ਼ ਸਿਰੇ ਚਾੜ੍ਹਿਆ ਗਿਆ।
ਰਾਜੀਵ ਗਾਂਧੀ ਦੇ ਕਤਲ ਦੀ ਜਾਂਚ ਕਿਵੇਂ ਅਰੰਭ ਹੋਈ, ਕਿਵੇਂ ਸੁਰਾਗ ਮਿਲ਼ੇ ਕਿਵੇਂ ਪੁਲਿਸ ਇਸ ਕਤਲ ਲਈ ਜ਼ਿੰਮੇਵਾਰ ਖਾੜਕੂਆਂ ਤਕ ਪਹੁੰਚੀ। ਇਸ ਸਾਰੇ ਵੇਰਵੇ ਦੇ ਨਾਲ਼ ਨਾਲ਼ ਲਿਟੇ (ਲਿਬਰੇਸ਼ਨ ਟਾਈਗਰ ਆਫ਼ ਤਾਮਿਲ ਈਲਮ) ਦੇ ਸੰਘਰਸ਼ ਦਾ ਅਰੰਭ ਤੋਂ ਅਖ਼ੀਰ ਤਕ ਵੇਰਵਾ ਇਸ ਪੁਸਤਕ ਵਿੱਚ ਦਰਜ ਹੈ।