Shop
-
Shaheed Bilas Sant Jarnail Singh (Gurtej Singh-Sawarnjit Singh)
INR 300.001947 ਵਿਚ ਅੰਗਰੇਜ਼ੀ ਸਾਮਰਾਜ ਕੋਲੋਂ ਮੁਕਤੀ ਹਾਸਲ ਕਰਨ ਤੋਂ ਬਾਅਦ ਬਹੁਗਿਣਤੀ ਫਿਰਕੇ ਵੱਲੋਂ ਛੋਟੀਆਂ ਕੌਮਾਂ ਉੱਤੇ ਗ਼ਲਬਾ ਪਾਉਣ ਦਾ ਅਭਿਯਾਨ ਆਰੰਭਿਆ ਗਿਆ । 6 ਜੂਨ 1984 ਨੂੰ ਇਹ ‘ਪਿਰਮ ਪਿਆਲਾ’ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਵਰਤਾਇਆ ਗਿਆ । ਉਨ੍ਹਾਂ ਦੀ ਸ਼ਹੀਦੀ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਨ ਦੀ ਜਿਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਸੀ , ਉਹ ਏਸ ਨੂੰ ਨਿਭਾਉਣ ਤੋਂ ਬਚਣ ਲਈ ਸੰਤਾਂ ਦੀ ਸ਼ਹੀਦੀ ਤੋਂ ਹੀ ਮੁਨਕਰ ਹੋ ਗਏ । ਹਾਲਾਂਕਿ ਸੰਤ ਜੀ ਸ਼ਹੀਦੀ ਦੇਣ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਲੀ ਜਥੇਦਾਰ ਸਨ, ਉਨ੍ਹਾਂ ਦੀ ਅੰਤਮ ਅਰਦਾਸ ਵੀ ਸ੍ਰੀ ਤਖ਼ਤ ਸਾਹਿਬ ਉੱਤੇ ਨਾ ਹੋ ਸਕੀ, ਨਾ ਰਵਾਇਤੀ ਸ਼ਰਧਾਂਜਲੀ ਸਮਾਗਮ ਹੋਇਆ । ਲਾਸਾਨੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਉਨ੍ਹਾਂ ਦੀ ਸ਼ਹੀਦੀ ਦੇ ਕੇ ਉਭਾਰੇ ਮੁੱਦਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਅਤੇ ਕੌਮ ਨੂੰ ਉਨ੍ਹਾਂ ਦੀਆਂ ਅੰਤਮ ਰਸਮਾਂ ਸੰਪੰਨ ਕਰਨ ਦੀ ਪ੍ਰੇਰਣਾ ਦੇਣ ਲਈ ਇਹ ਕਿਤਾਬ ਲਿਖੀ ਗਈ ਹੈ । ਉਮੀਦ ਹੈ ਕਿ ਕੌਮ ਦਾ ਉੱਜਲਾ ਭਵਿੱਖ ਸਿਰਜਣ ਦੇ ਚਾਹਵਾਨਾਂ ਲਈ ਇਹ ਮਦਦਗਾਰ ਸਾਬਤ ਹੋ ਸਕੇਗੀ ।
-
Sehje Rachio Khalsa ( Harinder Singh Mehboob (Prof.)
INR 850.00ਖਾਲਸੇ ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਹੈ। ਮਨੁੱਖਤਾ ਦੀ ਇਸ ਸਰਵੋਤਮ ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਇਹ ਪੁਸਤਕ ਇਸ ਲਹਿਰ ਦੇ ਇਤਿਹਾਸ ਤੇ ਦਰਸ਼ਨ ਦੇ ਵਿਸਤ੍ਰਿਤ ਅਧਿਐਨ ਦੇ ਨਾਲ-ਨਾਲ ਇਸ ਦੀ ਸੁਹਜ-ਸੁੰਦਰਤਾ ਦੀ ਸੁਗੰਧੀ ਨੂੰ ਸ਼ਬਦਾਂ ਦੇ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਹੈ। ਇਸ ਲਹਿਰ ਦੇ ਵਿਭਿੰਨ ਪੜਾਵਾ ਨੂੰ ਲੇਖਕ ਨੇ ‘ਸਿੱਖ ਯਾਦ’ ਰਾਹੀਂ ਪਹਿਲਾਂ ਆਪ ਜੀਵਿਆ ਤੇ ਮਹਿਸੂਸਿਆ ਤੇ ਫਿਰ ਇਸ ਦੀ ‘ਪਹਿਲ ਤਾਜ਼ਗੀ’ ਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ। ਉਹ ਗੁਰੂ-ਚੇਤਨਾ ਦੀ ਅਸਲੀਅਤ ਦੇ ਅਖੰਡ ਚਾਨਣ ਦੀ ਆਭਾ ਤੋਂ ਆਪ ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ ਪਾਠਕ ਨੂੰ ਵੀ ਨਿਹਾਲ ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ ਅਨੁਭਵ ’ਤੇ ਆਧਾਰਿਤ ਇਹ ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ ਸੀ। ਸਿੱਖ ਲਹਿਰ ਦੇ ਦਿਸਹੱਦਿਆਂ ਨੂੰ ਨਾਪਣ ਵਾਲੀ ਇਸ ਰਚਨਾ ਨੇ ਸਿੱਖ ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।