Categories

Shop

  • Bhinderanwale Sant (Surjit Jalandhari)

    INR 250.00

    ਸਿੱਖ ਕੌਮ ਦੇ ਅੰਦਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਆਮਦ ਨਾਲ਼ ਵੀ ਸੱਚਮੁੱਚ ਆਪਣੀ ਬੇਨੂਰੀ, ਬੇਰੌਣਕੀ ਤੇ ਰੋ ਰਹੇ ਹਜ਼ਾਰਾਂ ਫੁੱਲਾਂ ਨੂੰ ਜਿਵੇਂ ਇੱਕ ਕਦਰਦਾਨ ਮਿਲ਼ ਗਿਆ।
    ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੁਮਲਾਉਂਦੀ ਤੇ ਮੁਰਝਾਉਂਦੀ ਜਾ ਰਹੀ ਸਿੱਖ ਜਵਾਨੀ ਨੂੰ ਫਿਰ ਤੋਂ ਗੁਰੂ ਲਿਵ ਨਾਲ਼ ਜੋੜ ਕੇ ਅਜਿਹੇ ਜਾਹੋ ਜਲਾਲ ਵਿੱਚ ਲਿਆਂਦਾ ਕਿ ਸਿੱਖਾਂ ਦੇ ਵਿਹੜਿਆਂ ‘ਚ ਵੜ ਕੇ ਲਲਕਾਰੇ ਮਾਰ ਰਹੇ ਦੁਸ਼ਮਣਾਂ ਨੂੰ ਪੁੱਠੇ ਪੈਰੀਂ ਪਿੱਛੇ ਭੱਜਣਾ ਪਿਆ।
    ਸਿੱਖ ਕੌਮ ਦੇ ਇਸ ਅਣਖੀਲੇ ਜਰਨੈਲ ਦੀ ਸਮੁੱਚੀ ਜੀਵਨ ਗਾਥਾ ਅਤੇ ਸੰਘਰਸ਼ ਗਾਥਾ ਨੂੰ ਹਰ ਸਿੱਖ ਪੜ੍ਹਨਾ ਚਾਹੁੰਦਾ ਹੈ। ਸੁਰਜੀਤ ਜਲੰਧਰੀ ਦੀ ਲਿਖਤ ਪੁਸਤਕ ‘ਭਿੰਡਰਾਂਵਾਲ਼ੇ ਸੰਤ’ ਦੇ ਵਿੱਚ ਇਸ ‘ਸੰਤ ਸਿਪਾਹੀ’ ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤਕ ਦਾ ਇਤਿਹਾਸ ਦਰਜ ਹੈ।

  • Ham Hindu Nahin (Kahan Singh Nabha)

    INR 100.00

    “ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ ‘ਹਮ ਹਿੰਦੂ ਨਹੀਂ’? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ ‘ਹਮ ਹਿੰਦੂ ਨਹੀਂ’…।”          (-ਭਾਈ ਕਾਹਨ ਸਿੰਘ ਨਾਭਾ)

  • 1984 Anchitvya Kehar (Ajmer Singh)

    INR 350.00

    ‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।

  • Gadri Baabe Kaun san (Ajmer Singh) (Delux Binding)

    INR 550.00

    ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।

  • Kis Bidh Ruli Patshahi (Ajmer Singh) (Delux Binding)

    INR 500.00

    ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।