Categories

Shop

  • Sikhi Ate Sikhan Da Bhawikh ( Gurmeet Singh Sidhu)

    INR 300.00

    ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਾਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ’ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ, ਕਿਉਂਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਆਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜ਼ਾ ਨੌਜਵਾਨਾਂ ਵਿਚ ਪਨਮ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪੱਤਿਤਪੁਣਾ ਵੱਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ। ਸਿੱਖ ਬੁੱਧੀਜੀਵੀ-ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਊ ਵਿਚ ਫਸ ਗਿਆ ਜਾਪਦਾ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ, ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿੱਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦੇ ਭੱਖਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ, ਇਸ ਪੁਸਤਕ ਦਾ ਉਦੇਸ਼ ਹੈ।

  • Karza ate Maut (Aman Sidhu-Inderjit Singh Jeji)

    INR 295.00

    ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ  ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
    ‘ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ’ ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ ‘ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।

  • Sehje Rachio Khalsa ( Harinder Singh Mehboob (Prof.)

    INR 850.00

    ਖਾਲਸੇ ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਹੈ। ਮਨੁੱਖਤਾ ਦੀ ਇਸ ਸਰਵੋਤਮ ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਇਹ ਪੁਸਤਕ ਇਸ ਲਹਿਰ ਦੇ ਇਤਿਹਾਸ ਤੇ ਦਰਸ਼ਨ ਦੇ ਵਿਸਤ੍ਰਿਤ ਅਧਿਐਨ ਦੇ ਨਾਲ-ਨਾਲ ਇਸ ਦੀ ਸੁਹਜ-ਸੁੰਦਰਤਾ ਦੀ ਸੁਗੰਧੀ ਨੂੰ ਸ਼ਬਦਾਂ ਦੇ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਹੈ। ਇਸ ਲਹਿਰ ਦੇ ਵਿਭਿੰਨ ਪੜਾਵਾ ਨੂੰ ਲੇਖਕ ਨੇ ‘ਸਿੱਖ ਯਾਦ’ ਰਾਹੀਂ ਪਹਿਲਾਂ ਆਪ ਜੀਵਿਆ ਤੇ ਮਹਿਸੂਸਿਆ ਤੇ ਫਿਰ ਇਸ ਦੀ ‘ਪਹਿਲ ਤਾਜ਼ਗੀ’ ਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ। ਉਹ ਗੁਰੂ-ਚੇਤਨਾ ਦੀ ਅਸਲੀਅਤ ਦੇ ਅਖੰਡ ਚਾਨਣ ਦੀ ਆਭਾ ਤੋਂ ਆਪ ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ ਪਾਠਕ ਨੂੰ ਵੀ ਨਿਹਾਲ ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ ਅਨੁਭਵ ’ਤੇ ਆਧਾਰਿਤ ਇਹ ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ ਸੀ। ਸਿੱਖ ਲਹਿਰ ਦੇ ਦਿਸਹੱਦਿਆਂ ਨੂੰ ਨਾਪਣ ਵਾਲੀ ਇਸ ਰਚਨਾ ਨੇ ਸਿੱਖ ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।