Kashmir di Dastaan by A.S. Dulat
₹ 395.00
to
‘ਅਮਰਜੀਤ ਸਿੰਘ ਦੁੱਲਟ’ ਜੋ ਕਿ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦਾ ਮੁਖੀ ਰਿਹਾ, ਜਦੋਂ 1984 ‘ਚ ਭਾਰਤ ਭਰ ‘ਚ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸਿੱਖ ਮਾਰੇ ਗਏ ਤਾਂ ਉਸ ਵਕਤ ਓਹ ਖੁਫ਼ੀਆ ਏਜੰਸੀ ਆਈ.ਬੀ. ‘ਚ ਕੰਮ ਕਰਦਾ ਸੀ। ਆਪਣੀ ਕਿਤਾਬ ‘ਕਸ਼ਮੀਰ ਦੀ ਦਾਸਤਾਨ’ ‘ਚ ਉਹ ਇਸ ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੀ ਗਿਣਤੀ 8000 ਲਿਖਦਾ ਹੈ (ਜਦਕਿ ਸਰਕਾਰੀ ਅੰਕੜਾ 2700 ਤੱਕ ਹੀ ਦੱਸਿਆ ਗਿਆ ਸੀ, ਪਰ ਅਸਲ ਅੰਕੜਾ 10 ਹਜ਼ਾਰ ਕਿਹਾ ਜਾਂਦੈ।)
‘ਦੁੱਲਟ’ ਆਖਦੈ ਕਿ ਸਿੱਖ ਹੋਣ ਕਾਰਨ ਇਸ ਕਤਲੇਆਮ ਨੇ ਉਸ ਨੂੰ ਨਾ ਸਿਰਫ਼ ਪ੍ਰੇਸ਼ਾਨ ਕੀਤਾ ਬਲਕਿ ਇਹ ਘਟਨਾਕ੍ਰਮ ਉਸ ਨੂੰ ਖ਼ੌਫ਼ਜ਼ਦਾ ਕਰਨ ਵਾਲੇ ਵੀ ਸਨ। ਦੁੱਲਟ ਅਨੁਸਾਰ ਓਹ ਇਸ ਲਈ ਬਚ ਗਿਆ ਕਿਉਂਕਿ ਓਹ ਪੱਗ ਨਹੀਂ ਸੀ ਬੰਨ੍ਹਦਾ।
ਉਹ ਓਸ ਸਮੇਂ ‘ਚ ਕੀਤੇ ਰੇਲ ਸਫ਼ਰ ਦਾ ਵੀ ਜ਼ਿਕਰ ਕਰਦੈ ਕਿ ਕਿਵੇਂ ਉਸ ਰੇਲ ਚ ਤਿੰਨ ਵਿਅਕਤੀਆਂ ਨੂੰ ਸਿਰਫ਼ ਸਿੱਖ ਹੋਣ ਕਰਕੇ ਹੀ ਜਿਊਂਦੇ ਸਾੜ ਦਿੱਤਾ ਗਿਆ। ਦੁੱਲਟ ਦੱਸਦੈ ਕਿ ਇਸ ਮੌਕੇ ਉਸ ਨੇ ਆਪਣਾ ਕੜਾ ਵੀ ਲੁਕੋ ਲਿਆ ਤੇ ਓਹ ਸਟੇਸ਼ਨ ‘ਤੇ ਉੱਤਰ ਕੇ ਖੜ੍ਹ ਗਿਆ, ਨਹੀਂ ਤਾਂ ਉਸ ਦੀ ਵੀ ਖੈਰ ਨਹੀਂ ਸੀ।
ਸਰਕਾਰੀ ਅਧਿਕਾਰੀ ਰਹੇ ਦੁੱਲਟ ਅਨੁਸਾਰ “ਮੈਨੂੰ ਇਹ ਕਹਿੰਦਿਆਂ ਅਫ਼ਸੋਸ ਹੁੰਦਾ ਹੈ ਕਿ ਉਸ ਵੇਲੇ ਮੋਟੇ ਤੌਰ ‘ਤੇ ਰਵੱਈਆ ਇਹੀ ਸੀ ਕਿ ਦਿੱਲੀ ਵੱਲੋਂ ਜੇ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਇਸ ਸਮੇਂ ਦੌਰਾਨ ਜੇਕਰ ਕੁਝ ਸਿੱਖ ਮਾਰੇ ਵੀ ਜਾਂਦੇ ਹਨ ਤਾਂ ਇਸ ਵਿਚ ਕੋਈ ਗਲਤ ਗੱਲ ਨਹੀਂ ਸਗੋਂ ਇਹ ਤਾਂ ਇੱਕ ਤਰ੍ਹਾਂ ਸੱਤਾਧਾਰੀਆਂ ਅੱਗੇ ਨੰਬਰ ਬਣਾਉਣ ਵਾਲੀ ਗੱਲ ਹੈ।”
ਉਸ ਨੇ ਲਿਖਿਆ “ਉਸ ਸਮੇਂ ਸਰਕਾਰ ‘ਚ ਕੋਈ ਅਜਿਹਾ ਨਹੀਂ ਸੀ ਜੋ ਇਹ ਕਹਿਣ ਦੀ ਹਿੰਮਤ ਰੱਖਦਾ ਹੋਵੇ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ..।”
ਖ਼ੈਰ! ਸਾਬਕਾ ਰਾਅ ਮੁਖੀ ਦੀ ਕਿਤਾਬ ਹੈ ਸੋ ਪਤਾ ਸੀ ਕਿ ਹੋਵੇਗੀ ਤਾਂ ਇਹ ਭਾਰਤੀ ਪੱਖ ਤੋਂ ਹੀ ਪਰ ਇਸ ‘ਚ ਪਿਛਲੇ ਤਿੰਨ ਦਹਾਕੇ ਤੋਂ ਚੱਲ ਰਹੀ ਕਸ਼ਮੀਰ ਮੂਵਮੈਂਟ ਬਾਰੇ ਬਹੁਤ ਦਿਲਚਸਪ ਜਾਣਕਾਰੀ ਹੈ।
| Weight | .670 kg |
|---|
You must be logged in to post a review.

Reviews
There are no reviews yet.