All Books
-
Vihvin Sadi di Sikh Rajniti (Ajmer Singh) (Paper Back) (Copy)
INR 400.00ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।
-
Ardaas (Jaswant Singh Neki) Delux Binding
INR 400.00ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।