June 1984
-
Dharam Yudh Morcha (Harbir Singh Bhanwar)
INR 250.00ਧਰਮ ਯੁੱਧ ਮੋਰਚਾ (1982-84) ਪਿਛਲੀ ਸਦੀ ਦੇ ਸਿੱਖ ਸੰਘਰਸ਼ ਦਾ ਦਰਦਨਾਕ ਅਧਿਆਇ ਹੈ, ਜੋ ਸਿੱਖ ਅਕਾਂਖਿਆਵਾਂ ਦੇ ਪ੍ਰਗਟਾ ਦਾ ਮਾਧਿਅਮ ਬਣਿਆ । ਪਰੰਤੂ ਵਿਰੋਧੀਆਂ ਦੀਆਂ ਸ਼ਾਤਰ ਚਾਲਾਂ ਕਰਕੇ ਇਸ ਦਾ ਅੰਤ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਹੋਇਆ ਅਤੇ ਇਸ ਦੀ ਚੀਸ ਸਿੱਖ ਚੇਤਨਾ ਵਿਚ ਡੰਘੀ ਧਸ ਗਈ । ਹੱਥਲੀ ਪੁਸਤਕ ਇਸ ਮੋਰਚੇ ਦੀਆਂ ਘਟਨਾਵਾਂ ਦੇ ਸੰਤੁਲਿਤ ਬਿਆਨ ਤੋਂ ਇਲਾਵਾ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਯਤਨ ਹੈ । ਇਸ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਹਵਾਲਾ ਪੁਸਤਕ ਬਣ ਗਈ ਹੈ ।
-
Bhinderanwale Sant (Surjit Jalandhari)
INR 250.00ਸਿੱਖ ਕੌਮ ਦੇ ਅੰਦਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਆਮਦ ਨਾਲ਼ ਵੀ ਸੱਚਮੁੱਚ ਆਪਣੀ ਬੇਨੂਰੀ, ਬੇਰੌਣਕੀ ਤੇ ਰੋ ਰਹੇ ਹਜ਼ਾਰਾਂ ਫੁੱਲਾਂ ਨੂੰ ਜਿਵੇਂ ਇੱਕ ਕਦਰਦਾਨ ਮਿਲ਼ ਗਿਆ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੁਮਲਾਉਂਦੀ ਤੇ ਮੁਰਝਾਉਂਦੀ ਜਾ ਰਹੀ ਸਿੱਖ ਜਵਾਨੀ ਨੂੰ ਫਿਰ ਤੋਂ ਗੁਰੂ ਲਿਵ ਨਾਲ਼ ਜੋੜ ਕੇ ਅਜਿਹੇ ਜਾਹੋ ਜਲਾਲ ਵਿੱਚ ਲਿਆਂਦਾ ਕਿ ਸਿੱਖਾਂ ਦੇ ਵਿਹੜਿਆਂ ‘ਚ ਵੜ ਕੇ ਲਲਕਾਰੇ ਮਾਰ ਰਹੇ ਦੁਸ਼ਮਣਾਂ ਨੂੰ ਪੁੱਠੇ ਪੈਰੀਂ ਪਿੱਛੇ ਭੱਜਣਾ ਪਿਆ।
ਸਿੱਖ ਕੌਮ ਦੇ ਇਸ ਅਣਖੀਲੇ ਜਰਨੈਲ ਦੀ ਸਮੁੱਚੀ ਜੀਵਨ ਗਾਥਾ ਅਤੇ ਸੰਘਰਸ਼ ਗਾਥਾ ਨੂੰ ਹਰ ਸਿੱਖ ਪੜ੍ਹਨਾ ਚਾਹੁੰਦਾ ਹੈ। ਸੁਰਜੀਤ ਜਲੰਧਰੀ ਦੀ ਲਿਖਤ ਪੁਸਤਕ ‘ਭਿੰਡਰਾਂਵਾਲ਼ੇ ਸੰਤ’ ਦੇ ਵਿੱਚ ਇਸ ‘ਸੰਤ ਸਿਪਾਹੀ’ ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤਕ ਦਾ ਇਤਿਹਾਸ ਦਰਜ ਹੈ।