Categories

June 1984

  • Sant Bhinderanwalean de Ru-Bru : June 84 di Patarkari (PaperBack)

    INR 300.00

    ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ.ਐਨ.ਆਈ. ਲਈ ਅੰਮ੍ਰਿਤਸਰ ਤੋਂ ਰਿਪੋਟਿੰਗ ਕਰਦਿਆਂ ਇਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਹਨਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ। ਲੇਖਕ ਨੇ ਦੁਖਾਂਤਕ ਘਟਨਾਵਾਂ ਦੇ ਬਿਰਤਾਂਤ ਦੇ ਨਾਲ ਸਿੱਖ-ਦਰਦ ਨਾਲ ਪਰੁੱਚੇ ਕੁਝ ਸਿੱਖ ਚਿੰਤਕਾਂ ਦੇ ਵਾਰਤਾਲਾਪ ਦੇ ਵੇਰਵਾਂ ਰਾਹੀਂ ਇਸ ਪੁਸਤਕ ਵਿਚ ਖਾੜਕੂ ਲਹਿਰ ਦੇ ਸਿਧਾਂਤਕ ਪੱਖਾਂ ਨੂੰ ਉਘਾੜਨ ਦਾ ਵੀ ਇਤਿਹਾਸਕ ਕਾਰਜ ਸਹਿਜ-ਸੁਭਾਇ ਕਰ ਦਿੱਤਾ ਹੈ, ਜਿਸ ਨਾਲ ਇਸ ਲਹਿਰ ਦੇ ਮੁਲਾਂਕਣ ਲਈ ਸਾਨੂੰ ਵੱਖਰੀ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਇੰਜ ਇਹ ਯਾਦਾਂ ਸਿੱਖ ਜਗਤ ਦੇ ਸਮੂਹਿਕ ਦਰਦ ਨੂੰ ਬਿਆਨ ਕਰਨ ਦਾ ਨਿਵੇਕਲਾ ਉੱਦਮ ਹੈ, ਜੋ ਸਿੱਖ ਇਤਿਹਾਸ ਦੇ ਇਸ ਨਾਲ ਸੰਬੰਧੀ ਉਪਲਬਧ ਸਾਹਿਤ ਵਿਚ ਗੁਣਾਤਮਕ ਵਾਧਾ ਹੈ।

  • Kis Bidh Ruli Patshahi (Ajmer Singh) (Paper Back)

    INR 300.00

    ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

  • Vihvin Sadi di Sikh Rajniti (Ajmer Singh) (Paper Back) (Copy)

    INR 400.00

    ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

  • Dharam Yudh Morcha (Harbir Singh Bhanwar)

    INR 250.00

    ਧਰਮ ਯੁੱਧ ਮੋਰਚਾ (1982-84) ਪਿਛਲੀ ਸਦੀ ਦੇ ਸਿੱਖ ਸੰਘਰਸ਼ ਦਾ ਦਰਦਨਾਕ ਅਧਿਆਇ ਹੈ, ਜੋ ਸਿੱਖ ਅਕਾਂਖਿਆਵਾਂ ਦੇ ਪ੍ਰਗਟਾ ਦਾ ਮਾਧਿਅਮ ਬਣਿਆ । ਪਰੰਤੂ ਵਿਰੋਧੀਆਂ ਦੀਆਂ ਸ਼ਾਤਰ ਚਾਲਾਂ ਕਰਕੇ ਇਸ ਦਾ ਅੰਤ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਹੋਇਆ ਅਤੇ ਇਸ ਦੀ ਚੀਸ ਸਿੱਖ ਚੇਤਨਾ ਵਿਚ ਡੰਘੀ ਧਸ ਗਈ । ਹੱਥਲੀ ਪੁਸਤਕ ਇਸ ਮੋਰਚੇ ਦੀਆਂ ਘਟਨਾਵਾਂ ਦੇ ਸੰਤੁਲਿਤ ਬਿਆਨ ਤੋਂ ਇਲਾਵਾ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਯਤਨ ਹੈ । ਇਸ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਹਵਾਲਾ ਪੁਸਤਕ ਬਣ ਗਈ ਹੈ ।