June 1984
-
1984 Anchitvya Kehar (Ajmer Singh)
INR 350.00‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।
-
Vihvin Sadi di Sikh Rajniti (Ajmer Singh) (Paper Back) (Copy)
INR 400.00ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।
-
Kis Bidh Ruli Patshahi (Ajmer Singh) (Delux Binding)
INR 400.00ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।