Categories

Hor Paranyog Pusatkan

  • Kis Bidh Ruli Patshahi (Ajmer Singh) (Delux Binding)

    INR 500.00

    ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

  • Ham Hindu Nahin (Kahan Singh Nabha)

    INR 100.00

    “ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ ‘ਹਮ ਹਿੰਦੂ ਨਹੀਂ’? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ ‘ਹਮ ਹਿੰਦੂ ਨਹੀਂ’…।”          (-ਭਾਈ ਕਾਹਨ ਸਿੰਘ ਨਾਭਾ)

  • Ik Desh da Janam (Harpal Singh Pannu)

    INR 140.00

    ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
    ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ ‘ਚ ਪੰਜਾਬੀ ‘ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।

  • Chupp di Cheekh (Dr. Harshinder Kaur)

    INR 200.00

    ‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।