Chinta Rog by: Sarup Singh Marwah
₹ 280.00
Categories: Genral Punjabi Books, Hor Paranyog Pusatkan
Tag: Chinta Rog
Description
ਇਸ ਪੁਸਤਕ ਵਿਚ ਡਰ, ਗ਼ਮ, ਫਿਕਰ ਤੇ ਚਿੰਤਾ ਤੋਂ ਪੈਦਾ ਹੋਏ ਰੋਗਾਂ ਬਾਰੇ ਵਿਸਥਾਰ ਪੂਰਬਕ ਲਿਖਿਆ ਹੈ । ਇਸ ਵਿਚ ਉਨ੍ਹਾਂ ਨੇ ਮਨੋ-ਰੋਗਾਂ ਦਾ ਇਲਾਜ ਤੇ ਉਨ੍ਹਾਂ ਤੋਂ ਬਚਣਦੇ ਉਪਾਅ ਵਿਸਥਾਰ ਨਾਲ ਦੱਸੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵਿਚ ਇੰਗਲੈਂਡ ਤੇ ਅਮਰੀਕਾ ਦੇ ਪ੍ਰਸਿੱਧ ਡਾਕਟਰਾਂ ਤੇ ਮਨੋ-ਵਿਗਿਆਨੀਆਂ ਦੀਆਂ ਕਿਤਾਬਾਂ ਵਿਚੋਂ ਬਹੁਤਸਾਰੇ ਮਨੋ-ਰੋਗੀਆਂ ਦੀਆਂ ਮਿਸਾਲਾਂ ਦਿੱਤੀਆਂ ਹਨ, ਜਿਨ੍ਹਾਂ ਨਾਲ ਮਰੀਜ਼ਾਂ ਨੂੰ ਬਿਮਾਰੀ ਦੀ ਜੜ੍ਹ ਦੀ ਸਮਝ ਪੈ ਜਾਂਦੀ ਹੈ । ਇਸ ਵਿਚ ਹਿੰਦੁਸਤਾਨੀ ਤੇ ਇਰਾਨੀ ਬਜ਼ੁਰਗਾਂ ਦੇ ਕੌਲਾਂ ਦੇ ਹਵਾਲੇ ਵੀ ਦਿੱਤੇ ਗਏ ਹਨ ਜਿਹੜੇ ਕਿ ਅੱਜ-ਕੱਲ ਦੇ ਮਨੋ-ਵਿਗਿਆਨ ਦੇ ਨਜ਼ਰੀਏ ਅਤੇ ਰਿਸ਼ੀਆਂ ਮੁਨੀਆਂ ਦੇ ਵਿਚਾਰਾਂ ਨੂੰ ਆਪਸ ਵਿਚ ਜੋੜਨ ਤੇ ਸੁਮੇਲ ਕਰਨ ਵਿਚ ਸਹਾਈ ਹੁੰਦੇ ਹਨ ।
Additional information
| Weight | .450 kg |
|---|
Reviews (0)
Be the first to review “Chinta Rog by: Sarup Singh Marwah” Cancel reply
You must be logged in to post a review.
Related products
Chupp di Cheekh (Dr. Harshinder Kaur)
₹ 200.00
‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।
Karza ate Maut (Aman Sidhu-Inderjit Singh Jeji)
₹ 295.00
ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
'ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ' ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ 'ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।
Khulle Bhed (Maloye Krishna Dhar)
₹ 750.00
Kis Bidh Ruli Patshahi (Ajmer Singh) (Delux Binding)
₹ 500.00
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।
Rajiv Gandhi Katal Kand (Baljit Singh)
₹ 240.00
21 ਮਈ 1991 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਚੋਣ ਪ੍ਰਚਾਰ ਦੌਰਾਨ ਬੰਬ ਧਮਾਕੇ 'ਚ ਉਡਾ ਦਿੱਤਾ ਗਿਆ ਸੀ। ਉਸ ਸਮੇਂ ਰਾਜੀਵ ਗਾਂਧੀ, ਸਿੱਖ ਜੁਝਾਰੂ ਗਰੁੱਪਾਂ ਦੀ 'ਹਿੱਟ ਲਿਸਟ' ਵਿੱਚ ਪਹਿਲੇ ਨੰਬਰ ਤੇ ਹੋਣ ਕਾਰਨ ਇੱਕ ਵਾਰ ਹਰ ਕਿਸੇ ਨੂੰ ਇਹ ਜਾਪਿਆ ਕਿ ਇਹ ਕਤਲ ਸਿੱਖ ਜੁਝਾਰੂਆਂ ਨੇ ਕੀਤਾ ਹੋਵੇਗਾ। ਖ਼ੁਫ਼ੀਆ ਏਜੰਸੀਆਂ ਤੇ ਪੁਲਿਸ ਨੂੰ ਵੀ ਇਹੀ ਜਾਪਿਆ। ਸਿੱਖ ਜੁਝਾਰੂ ਉਸ ਨੂੰ ਕਤਲ ਦੇ ਕਈ ਯਤਨ ਕਰ ਵੀ ਚੁੱਕੇ ਸਨ, ਪਰ ਇਹ ਕਤਲ ਸਿੱਖਾਂ ਨੇ ਨਹੀਂ ਸੀ ਕੀਤਾ।
ਰਾਜੀਵ ਗਾਂਧੀ ਦੇ ਕਤਲ ਦੀ ਯੋਜਨਾ ਕਿਵੇਂ ਬਣੀ, ਉਸ ਵਿੱਚ ਕੀ ਰੁਕਾਵਟਾਂ ਆਈਆਂ ਤੇ ਕਿਵੇਂ ਉਸ ਯੋਜਨਾ ਨੂੰ ਲਿਟੇ ਕਾਰਕੁੰਨਾਂ ਵੱਲੋਂ ਸਫਲਤਾ ਦੇ ਨਾਲ਼ ਸਿਰੇ ਚਾੜ੍ਹਿਆ ਗਿਆ।
ਰਾਜੀਵ ਗਾਂਧੀ ਦੇ ਕਤਲ ਦੀ ਜਾਂਚ ਕਿਵੇਂ ਅਰੰਭ ਹੋਈ, ਕਿਵੇਂ ਸੁਰਾਗ ਮਿਲ਼ੇ ਕਿਵੇਂ ਪੁਲਿਸ ਇਸ ਕਤਲ ਲਈ ਜ਼ਿੰਮੇਵਾਰ ਖਾੜਕੂਆਂ ਤਕ ਪਹੁੰਚੀ। ਇਸ ਸਾਰੇ ਵੇਰਵੇ ਦੇ ਨਾਲ਼ ਨਾਲ਼ ਲਿਟੇ (ਲਿਬਰੇਸ਼ਨ ਟਾਈਗਰ ਆਫ਼ ਤਾਮਿਲ ਈਲਮ) ਦੇ ਸੰਘਰਸ਼ ਦਾ ਅਰੰਭ ਤੋਂ ਅਖ਼ੀਰ ਤਕ ਵੇਰਵਾ ਇਸ ਪੁਸਤਕ ਵਿੱਚ ਦਰਜ ਹੈ।

Reviews
There are no reviews yet.