Categories

Gujarat Files

  • Gujarat Files by Rana Ayub

    INR 170.00

    ‘ਗੁਜਰਾਤ ਫਾਈਲਾਂ’ ਪੱਤਰਕਾਰਾ ‘ਰਾਣਾ ਅਯੂਬ’ ਵੱਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ, ਫਰਜ਼ੀ ਮੁਕਾਬਲਿਆਂ ਅਤੇ ਸੂਬੇ ਦੇ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੇ ਕਤਲ ਦੀ ਭੇਸ ਵਟਾ ਕੇ ਕੀਤੀ ਛਾਣਬੀਣ ਦਾ ਵੇਰਵਾ ਹੈ, ਜਿਸ ਨਾਲ਼ ਚੌਂਕਾ ਦੇਣ ਵਾਲ਼ੇ ਇੰਕਸ਼ਾਫ਼ ਸਾਹਮਣੇ ਆਉਂਦੇ ਹਨ। ਅਮਰੀਕਨ ਫ਼ਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇੱਕ ਫ਼ਿਲਮਸਾਜ਼ ਮੈਥਿਲੀ ਤਿਆਗੀ ਬਣ ਕੇ ਰਾਣਾ ਨੇ ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਅਤੇ ਆਹਲਾ ਪੁਲੀਸ ਅਫ਼ਸਰਾਂ ਨਾਲ਼ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿੱਚ ਅਹਿਮ ਅਹੁਦਿਆਂ ਉੱਪਰ ਤਾਇਨਾਤ ਰਹੇ ਸਨ। ਸਟਿੰਗ ਓਪਰੇਸ਼ਨ ਦਾ ਇਹ ਉਤਾਰਾ ਰਾਜ ਅਤੇ ਇਸ ਦੇ ਅਧਿਕਾਰੀਆਂ ਦੀ ਮਨੁੱਖਤਾ ਵਿਰੁੱਧ ਜੁਰਮਾਂ ਵਿੱਚ ਮਿਲ਼ੀਭੁਗਤ ਦਾ ਭਾਂਡਾ ਭੰਨਦਾ ਹੈ।
    ਉਹਨਾਂ ਮਾਮਲਿਆਂ ਬਾਰੇ ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾਧਾਰੀ ਹੋਣ ਅਤੇ ਉਹਨਾਂ ਦੇ ਗੁਜਰਾਤ ਤੋਂ ਦਿੱਲੀ  ਤਕ ਪਹੁੰਚਣ ਦੇ ਸਫ਼ਰ ਦੇ ਨਾਲ਼ੋਂ-ਨਾਲ਼ ਚੱਲਦੇ ਹਨ, ਸਨਸਨੀਖੇਜ਼ ਖੁਲਾਸੇ ਕਰਦੀ ਹੋਈ ਇਹ ਕਿਤਾਬ ਉਹਨਾਂ ਲੋਕਾ ਦੀ ਜ਼ੁਬਾਨੀ ਗੁਜਰਾਤ ਦੇ ਸੱਚ ਨੂੰ ਦਬਾਉਣ ਦੀ ਦਾਸਤਾਨ ਬਿਆਨ ਕਰਦੀ ਹੈ, ਜਿਨ੍ਹਾਂ ਨੇ ਸੱਚ ਕਮਿਸ਼ਨਾਂ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਪਰ ਸਟਿੰਗ ਰਿਕਾਰਡਿੰਗ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਛੁਪਾਇਆ। ਉਹਨਾਂ ਦੇ ਬਿਆਨ ਇਸ ਅਨੂਠੀ ਕਿਤਾਬ ਦਾ ਆਧਾਰ ਹਨ।