All Books
-
Vihvin Sadi di Sikh Rajniti (Ajmer Singh) (Delux Binding)
INR 500.00ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।
-
Kis Bidh Ruli Patshahi (Ajmer Singh) (Delux Binding)
INR 500.00ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।
-
Tufanan Da Shah Aswar Shaheed Kartar Singh Sarabha (Delux Binding) – Ajmer Singh
INR 500.00ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।