Hor Paranyog Pusatkan
-
Karza ate Maut (Aman Sidhu-Inderjit Singh Jeji)
INR 295.00ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
‘ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ’ ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ ‘ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ। -
Tufanan Da Shah Aswar Shaheed Kartar Singh Sarabha (Paperback) – Ajmer Singh
INR 300.00ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।
-
Ardaas (Jaswant Singh Neki) PaperBack
INR 300.00ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।