Genral Punjabi Books
-
Ik Desh da Janam (Harpal Singh Pannu)
INR 140.00ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ ‘ਚ ਪੰਜਾਬੀ ‘ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ। -
Gujarat Files by Rana Ayub
INR 170.00‘ਗੁਜਰਾਤ ਫਾਈਲਾਂ’ ਪੱਤਰਕਾਰਾ ‘ਰਾਣਾ ਅਯੂਬ’ ਵੱਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ, ਫਰਜ਼ੀ ਮੁਕਾਬਲਿਆਂ ਅਤੇ ਸੂਬੇ ਦੇ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੇ ਕਤਲ ਦੀ ਭੇਸ ਵਟਾ ਕੇ ਕੀਤੀ ਛਾਣਬੀਣ ਦਾ ਵੇਰਵਾ ਹੈ, ਜਿਸ ਨਾਲ਼ ਚੌਂਕਾ ਦੇਣ ਵਾਲ਼ੇ ਇੰਕਸ਼ਾਫ਼ ਸਾਹਮਣੇ ਆਉਂਦੇ ਹਨ। ਅਮਰੀਕਨ ਫ਼ਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇੱਕ ਫ਼ਿਲਮਸਾਜ਼ ਮੈਥਿਲੀ ਤਿਆਗੀ ਬਣ ਕੇ ਰਾਣਾ ਨੇ ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਅਤੇ ਆਹਲਾ ਪੁਲੀਸ ਅਫ਼ਸਰਾਂ ਨਾਲ਼ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿੱਚ ਅਹਿਮ ਅਹੁਦਿਆਂ ਉੱਪਰ ਤਾਇਨਾਤ ਰਹੇ ਸਨ। ਸਟਿੰਗ ਓਪਰੇਸ਼ਨ ਦਾ ਇਹ ਉਤਾਰਾ ਰਾਜ ਅਤੇ ਇਸ ਦੇ ਅਧਿਕਾਰੀਆਂ ਦੀ ਮਨੁੱਖਤਾ ਵਿਰੁੱਧ ਜੁਰਮਾਂ ਵਿੱਚ ਮਿਲ਼ੀਭੁਗਤ ਦਾ ਭਾਂਡਾ ਭੰਨਦਾ ਹੈ।
ਉਹਨਾਂ ਮਾਮਲਿਆਂ ਬਾਰੇ ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾਧਾਰੀ ਹੋਣ ਅਤੇ ਉਹਨਾਂ ਦੇ ਗੁਜਰਾਤ ਤੋਂ ਦਿੱਲੀ ਤਕ ਪਹੁੰਚਣ ਦੇ ਸਫ਼ਰ ਦੇ ਨਾਲ਼ੋਂ-ਨਾਲ਼ ਚੱਲਦੇ ਹਨ, ਸਨਸਨੀਖੇਜ਼ ਖੁਲਾਸੇ ਕਰਦੀ ਹੋਈ ਇਹ ਕਿਤਾਬ ਉਹਨਾਂ ਲੋਕਾ ਦੀ ਜ਼ੁਬਾਨੀ ਗੁਜਰਾਤ ਦੇ ਸੱਚ ਨੂੰ ਦਬਾਉਣ ਦੀ ਦਾਸਤਾਨ ਬਿਆਨ ਕਰਦੀ ਹੈ, ਜਿਨ੍ਹਾਂ ਨੇ ਸੱਚ ਕਮਿਸ਼ਨਾਂ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਪਰ ਸਟਿੰਗ ਰਿਕਾਰਡਿੰਗ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਛੁਪਾਇਆ। ਉਹਨਾਂ ਦੇ ਬਿਆਨ ਇਸ ਅਨੂਠੀ ਕਿਤਾਬ ਦਾ ਆਧਾਰ ਹਨ। -
Gadri Baabe Kaun san (Ajmer Singh) (Delux Binding)
INR 550.00ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।