Categories
zafarnama padam

Zafarnama by: Piara Singh Padam (Prof.)

Availability: In stock

INR 120.00

‘ਗੁਰੂ ਗੋਬਿੰਦ ਸਿੰਘ ਜੀ’ ਦੁਆਰਾ ਲਿਖਿਆ ਜ਼ਫ਼ਰਨਾਮਾ ਅੱਜ ਵੀ ਰਣਸਿੰਗੇ ਵਾਂਙ ਹੱਕ ਸੱਚ ਦੀ ਅਵਾਜ਼ ਗੁੰਜਾਉਂਦਾ ਸੁਣਾਈ ਦਿੰਦਾ ਹੈ । ਇਹ ਭਗਤੀ ਤੇ ਸ਼ਕਤੀ ਦਾ ਸੰਗਮ ਹੈ, ਜਿਥੇ ਆਪ ਨੇ ਜੰਗੀ ਦਾਸਤਾਨ ਤੋਂ ਇਲਾਵਾ ਇਲਾਹੀ ਈਮਾਨ ਦਾ ਸਿਧਾਂਤ ਵੀ ਦ੍ਰਿੜਾਇਆ ਹੈ, ਉਥੇ ‘ਕੌਲੇ ਕੁਰਾਂ’ ਵਾਲੇ ਬੇਈਮਾਨ ਹੋ ਚੁੱਕੇ ਬਚਨ-ਭੰਗੀਆਂ ਦੀ ਵੀ ਚੰਗੀ ਛਿੱਲ ਲਾਹੀ ਹੈ । ਸਾਮਰਾਜ ਦੀਆਂ ਕਮਜ਼ੋਰੀਆਂ ਤੋਂ ਪਰਦਾ ਉਠਾ ਕੇ ਉਨ੍ਹਾਂ ਕੂੜਿਆਰਾਂ ਦੇ ਛਲ-ਫ਼ਰੇਬ ਤੇ ਕੁਟਿਲ ਚਾਲਾਂ ਨੂੰ ਨੰਗਿਆਂ ਕਰਨਾ ਇਸ ਨਿਪੁੰਨ ਅਤੇ ਨਿਰਭੈ ਯੋਧੇ ਗੁਰੂ ਦਾ ਹੀ ਕੰਮ ਸੀ; ਉਦੋਂ ਹੋਰ ਕੌਣ ਸੀ, ਜੋ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਇਉਂ ਵੰਗਾਰਦਾ । ਜ਼ਫ਼ਰਨਾਮਾ ਚੜ੍ਹਦੀ ਕਲਾ ਦਾ ਸਿਖ਼ਰ ਹੈ । ਇਹ ਸ਼ੇਰ ਦੀ ਉਹ ਭਬਕ ਹੈ, ਜੋ ਖੁਦਾ-ਪ੍ਰਸਤੀ, ਖੁਦਦਾਰੀ ਤੇ ਈਮਾਨਦਾਰੀ ਦਾ ਸਬਕ ਦਿੰਦੀ ਹੈ । ਇਸ ਪੁਸਤਕ ਵਿਚ ਜ਼ਫ਼ਨਾਮੇ ਤੋਂ ਬਿਨਾਂ ਪੰਜ ਹੋਰ ਨਾਮੇ ਸ਼ਾਮਲ ਕੀਤੇ ਗਏ ਹਨ, ਗੁਰੂ ਜੀ ਦਾ ਅਟੱਲ ਅਕਾਲੀ ਵਿਸ਼ਵਾਸ ਦੱਸਣ ਲਈ ਤੇ ਉਸ ਸਮੇਂ ਦੇ ਹਾਲਾਤ ਦੱਸਣ ਲਈ । ਜ਼ਫ਼ਰਨਾਮਾ ਤੇ ਸਾਕੀਨਾਮਾ ਦੇ ਛੰਦ ਦਸਮ ਗ੍ਰੰਥ ਵਿਚੋਂ ਲਏ ਗਏ ਹਨ ਅਤੇ ਬਾਕੀ ਤਿੰਨ ਜੰਗਨਾਮਾ, ਸਫ਼ਰਨਾਮਾ ਤੇ ਅਮਰਨਾਮਾ ਸਮਕਾਲੀ ਲਿਖਤਾਂ ਹਨ, ਜੋ ਉਸ ਸਮੇਂ ਤੇ ਚਾਨਣ ਪਾਉਂਦੀਆਂ ਹਨ । ਉਮੀਦ ਹੈ ਕਿ ਇਤਿਹਾਸ ਦੇ ਪਾਠਕ ਇਸ ਨਵੀਂ ਖੋਜ ਤੇ ਚਰਚਾ ਨੂੰ ਉਚਿਤ ਥਾਂ ਦੇਣਗੇ ।

Additional Information

Weight .250 kg

Reviews

There are no reviews yet.

Be the first to review “Zafarnama by: Piara Singh Padam (Prof.)”