ਮੈਂ ਆਪਣੀ 35 ਸਾਲ ਤਕ ਦੀ ਜੀਵਨ-ਯਾਤਰਾ ਸਵੈਜੀਵਨੀ ‘ਡਾਕੂਆਂ ਦਾ ਮੁੰਡਾ’ ਵਿੱਚ ਲਿਖ ਚੁੱਕਾ ਹਾਂ। ਇਸ ਕਿਤਾਬ ਤੋਂ ਪ੍ਰੇਰਿਤ ਇੱਕ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਵੀ ਰਿਲੀਜ਼ ਹੋਈ ਹੈ। ਹੋ ਸਕਦੈ ਕਿ ‘ਡਾਕੂਆਂ ਦਾ ਮੁੰਡਾ’ ਸਭ ਨੇ ਨਾ ਪੜ੍ਹੀ ਹੋਵੇ। ਇਸ ਲਈ ਏਥੇ ਪਰਿਵਾਰਕ, ਬਚਪਨ ਤੇ ਜਵਾਨੀ ਦੀ ਜਾਣਕਾਰੀ ਦੇਣੀ ਮੈਂ ਲਾਜ਼ਮੀ ਸਮਝਦਾ ਹਾਂ। ਮੇਰਾ ਯਤਨ ਹੈ ਕਿ ਕੁਝ ਹਮਰਾਹੀਆਂ ਦੀਆਂ ਕਹਾਣੀਆਂ ਪਿਛਲੀ ਕਿਤਾਬ ‘ਚ ਛੁੱਟ ਗਈਆਂ ਸਨ, ਉਹਨਾਂ ਨੂੰ ਹਰ ਹੀਲੇ ਸ਼ਾਮਲ ਕੀਤਾ ਜਾਵੇ। (ਮਿੰਟੂ ਗੁਰੂਸਰੀਆ)
ਇਹ ਕਿਤਾਬ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਤੇ ਉਹਨਾਂ ਨੂੰ ਤਾਂ ਜ਼ਰੂਰ ਜਿਨ੍ਹਾਂ ਬਾਰੇ ਹੇਠਾਂ ਦੱਸਿਆ ਹੈ:
#ਜਿਹੜੇ ਲੋਕ ਨਸ਼ੇ ਦੇ ਦਲਦਲ ‘ਚ ਫਸੇ ਹੋਏ ਨੇ ਤੇ ਇਸ ਚੋਂ ਨਿਕਲਣਾ ਚਾਹੁੰਦੇ ਹਨ।
#ਜੋ ਇਹ ਸਮਝਦੇ ਹਨ ਕਿ ਹੁਣ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਰਿਹਾ ਕਰਨ ਨੂੰ।
#ਜੋ ਪੰਜਾਬੀ ਮਾਂ-ਬੋਲੀ ਤੋਂ ਦੂਰ ਹੁੰਦੇ ਜਾ ਰਹੇ ਨੇ।
#ਉਹਨਾਂ ਲੋਕਾਂ ਨੂੰ ਤਾਂ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੋ ਲੋਕ ਨਸ਼ੇੜੀਆਂ ਪ੍ਰਤੀ ਨਫ਼ਰਤ ਜਾਂ ਗ਼ਲਤ ਵਿਚਾਰਧਾਰਾ ਰੱਖਦੇ ਹਨ।
ਕੋਈ ਕਿੰਨਾ ਵੀ ਨਸ਼ੇੜੀ, ਬਦਮਾਸ਼, ਚੋਰ, ਡਾਕੂ ਕਿਉਂ ਨਾ ਹੋਵੇ ਆਪਣੀ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਸੁਧਰਨ ਦਾ ਮੌਕਾ ਭਾਲਦਾ ਹੈ। ਪਰ ਉਸ ਸਮੇਂ ਉਸ ਨੂੰ ਲੋਕ ਸਹੀ ਨਹੀਂ ਸਮਝਦੇ ਤੇ ਉਹ ਸੁਧਰਨ ਦੀ ਥਾਂ ਫੇਰ ਓਸੇ ਦੁਨੀਆ ਵਿੱਚ ਵਾਪਸ ਜਾਣਾ ਹੀ ਚੰਗਾ ਸਮਝਦਾ ਹੈ।
Reviews
There are no reviews yet.