Sikh Shahadat Part 5 ਸਿੱਖ ਸ਼ਹਾਦਤ ਅੰਕ~੫ (Bibekgarh Parkshan)
₹ 150.00
Description
ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਬਿਪਰਵਾਦੀ ਹਿੰਦੂ ਦੀ ਸਿੱਖਾਂ ਪ੍ਰਤੀ ਈਰਖਾ ਤੇ ਡਰ ਵਿੱਚੋਂ ਅਮਲ ਵਿੱਚ ਆਉਂਦਾ ਹੈ । ਬਾਕੀ ਸਾਰੇ ਸਤਹੀ ਕਾਰਨ ਇਸ ਅੰਦਰੂਨੀ ਮਨਸ਼ਾ ਨੂੰ ਲੁਕਾਉਣ ਲਈ ਵਕਤੀ ਕਾਰਨ ਹਨ । ਪਰ ਇੱਥੇ ਪ੍ਰਸ਼ਨ ਉੱਠਦਾ ਹੈ ਕਿ ਦਰਬਾਰ ਸਾਹਿਬ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਦਰਬਾਰ ਸਾਹਿਬ ਧਰਤੀ ਉੱਤੇ ਨਾਨਕ-ਸੱਚ ਦੇ ਨਿਆਰੇਪਣ ਦਾ ਪ੍ਰਤੀਕ ਹੈ ਅਤੇ ਜਦਕਿ ਸ੍ਰੀ ਅਕਾਲ ਤਖਤ ਇਸ ਨਿਆਰੇ ਨਾਨਕ-ਸੱਚ ਨੂੰ ਧਰਤੀ ਉੱਤੇ ਸਥਾਪਤੀ ਵਿਚ ਲਿਆਉਂਦਾ ਹੈ। ਜਿਸ ਵਿਚੋ ਫਿਰ ਅਨਿਆਂ ਅਤੇ ਅਨੈਤਿਕਤਾ ਪ੍ਰਤੀ ਸੰਘਰਸ਼ ਹੈ । ਹਿੰਦੂ ਧਾਰਮਿਕ ਨਿਆਰਾਪਨ ਤਾਂ ਕਿਸੇ ਹੱਦ ਤੱਕ ਸਹਿ ਸਕਦਾ ਹੈ ਪਰ ਉਸ ਦੀ ਸਥਾਪਤੀ ਹਿੰਦੂ ਲਈ ਅਸਹਿ ਹੈ । ਸੋ ਇਹ ਦੋਨੋਂ ਸਥਾਨ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸੋਮੇ ਵਜੋਂ ਹਨ, ਹਿੰਦੂਜਾਣਦਾ ਹੈ ਕਿ ਸਿੱਖੀ ਦੇ ਨਿਆਰੇਪਨ ਉੱਤੇ ਵਾਰ ਕਰਨ ਲਈ ਸਭ ਤੋਂ ਨਾਜ਼ੁਕ ਜਗ੍ਹਾ ਇਹ ਦੋਨੋਂ ਕੇਂਦਰ ਹਨ ।
Additional information
| Weight | .450 kg |
|---|
Reviews (0)
Be the first to review “Sikh Shahadat Part 5 ਸਿੱਖ ਸ਼ਹਾਦਤ ਅੰਕ~੫ (Bibekgarh Parkshan)” Cancel reply
You must be logged in to post a review.
Related products
1984 Anchitvya Kehar (Ajmer Singh)
₹ 450.00
‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।
Bhinderanwale Sant (Surjit Jalandhari)
₹ 250.00
ਸਿੱਖ ਕੌਮ ਦੇ ਅੰਦਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਆਮਦ ਨਾਲ਼ ਵੀ ਸੱਚਮੁੱਚ ਆਪਣੀ ਬੇਨੂਰੀ, ਬੇਰੌਣਕੀ ਤੇ ਰੋ ਰਹੇ ਹਜ਼ਾਰਾਂ ਫੁੱਲਾਂ ਨੂੰ ਜਿਵੇਂ ਇੱਕ ਕਦਰਦਾਨ ਮਿਲ਼ ਗਿਆ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੁਮਲਾਉਂਦੀ ਤੇ ਮੁਰਝਾਉਂਦੀ ਜਾ ਰਹੀ ਸਿੱਖ ਜਵਾਨੀ ਨੂੰ ਫਿਰ ਤੋਂ ਗੁਰੂ ਲਿਵ ਨਾਲ਼ ਜੋੜ ਕੇ ਅਜਿਹੇ ਜਾਹੋ ਜਲਾਲ ਵਿੱਚ ਲਿਆਂਦਾ ਕਿ ਸਿੱਖਾਂ ਦੇ ਵਿਹੜਿਆਂ 'ਚ ਵੜ ਕੇ ਲਲਕਾਰੇ ਮਾਰ ਰਹੇ ਦੁਸ਼ਮਣਾਂ ਨੂੰ ਪੁੱਠੇ ਪੈਰੀਂ ਪਿੱਛੇ ਭੱਜਣਾ ਪਿਆ।
ਸਿੱਖ ਕੌਮ ਦੇ ਇਸ ਅਣਖੀਲੇ ਜਰਨੈਲ ਦੀ ਸਮੁੱਚੀ ਜੀਵਨ ਗਾਥਾ ਅਤੇ ਸੰਘਰਸ਼ ਗਾਥਾ ਨੂੰ ਹਰ ਸਿੱਖ ਪੜ੍ਹਨਾ ਚਾਹੁੰਦਾ ਹੈ। ਸੁਰਜੀਤ ਜਲੰਧਰੀ ਦੀ ਲਿਖਤ ਪੁਸਤਕ 'ਭਿੰਡਰਾਂਵਾਲ਼ੇ ਸੰਤ' ਦੇ ਵਿੱਚ ਇਸ 'ਸੰਤ ਸਿਪਾਹੀ' ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤਕ ਦਾ ਇਤਿਹਾਸ ਦਰਜ ਹੈ।

Reviews
There are no reviews yet.