Categories
Beadbi diaa ghatnawa

Beadbi dian Ghatnawan te… ਬੇਅਦਬੀ ਦੀਆਂ ਘਟਨਾਵਾਂ ‘ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ -ਭਾਗ ੧ (Bibekgarh Parkashan)

Availability: In stock

INR 325.00

2 in stock

1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਅਧੀਨ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਸਿੱਖ ਮਾਮਲਿਆਂ ਬਾਰੇ ਸ਼ੁਰੂ ਤੋਂ ਹੁਣ ਤੱਕ ਅਨੇਕਾਂ ਜਾਂਚਕਾਰ ਤੇ ਪੜਤਾਲੀਏ ਥਾਪੇ ਗਏ ਪਰ ਬਹੁਤ ਥੋਹੜੇ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਪੇਸ਼ ਹੋਏ ਵੇਰਵੇ ਲੋਕਾਂ ਸਾਹਮਣੇ ਆਏ ਹੋਣ। ਅੱਗੋਂ ਅਜਿਹੇ ਵੇਰਵਿਆਂ ਦੇ ਅਧਾਰ ਉਤੇ ਕੋਈ ਅਮਲੀ ਕਾਰਵਾਈ ਹੋਏ ਹੋਵੇ ਇਹ ਹੋਰ ਵੀ ਘੱਟ ਹੋਇਆ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅਜਿਹਾ ਹੋਇਆ ਹੈ ਕਿ ਮੌਜੂਦਾ ਸਰਕਾਰ ਨੇ ਸਾਬਕਾ ਸੂਬਾਈ ਨਿਆਂਕਾਰ ਸ੍ਰ. ਰਣਜੀਤ ਸਿੰਘ ਨੂੰ ਇਕਹਿਰੇ ਜਾਂਚਾਕਰ ਵਜੋਂ ਕਾਰਜ ਸੌਂਪਿਆ ਅਤੇ ਉਹਨਾਂ ਵਲੋਂ ਕੀਤੀ ਜਾਂਚ ਨੂੰ ਜਨਤਕ ਵੀ ਕੀਤਾ। ਇਹ ਵਡ ਅਕਾਰੀ ਜਾਂਚ ਜੋ ਮੂਲ ਰੂਪ ਵਿਚ ਅੰਗਰੇਜੀ ਵਿਚ ਹੈ, ਕਈ ਅਜਿਹੇ ਨੁਕਤਿਆਂ ਨੂੰ ਦੁਨੀਆ ਸਾਹਮਣੇ ਨਿਆਇਕ ਰੂਪ ਵਿਚ ਪੇਸ਼ ਕਰਦੀ ਹੈ ਜੋ ਪੰਜਾਬ ਵਿਚ ਸਿੱਖ ਭਾਵਨਾ ਵਾਲੇ ਲੋਕਾਂ ਨੂੰ ਆਮ ਹੀ ਪਤਾ ਹਨ। ਇਹ ਜਾਂਚ ਸਿੱਧ ਕਰਦੀ ਹੈ ਕਿ ਕਿਸੇ ਸਮਾਜ ਵਿਚ ਪੁਲਸ ਪਹਿਲਾ ਅਤੇ ਅਹਿਮ ਰਾਖੀ ਅਤੇ ਪੜਤਾਲੀਆ ਅਦਾਰਾ ਹੁੰਦੀ ਹੈ ਜਿਥੇ ਪੁਲਸ ਰਾਖੀ ਕਰਨ ਅਤੇ ਪੜਤਾਲ ਕਰਨ ਦੇ ਮੂਲ ਨੁਕਤਿਆਂ ਨੂੰ ਸਮਝਦੀ ਨਹੀਂ ਜਾਂ ਅਣਦੇਖਿਆ ਕਰਦੀ ਹੈ ਉਥੇ ਦੁਖਦਾਇਕ ਘਟਨਾਵਾਂ ਦਾ ਵਾਪਰਣਾ ਲਾਜਮੀ ਹੈ। ਪੰਜਾਬ ਪੁਲਸ ਦੇ ਵੱਡੇ ਅਹੁਦੇਦਾਰਾਂ ਦੇ ਅਮਲਾਂ ਅਤੇ ਬਿਆਨਾਂ ਨੂੰ ਅਧਾਰ ਬਣਾ ਕੇ ਇਹ ਜਾਂਚ ਸਿੱਧ ਕਰਦੀ ਹੈ ਕਿ ਪੰਜਾਬ ਪੁਲਸ ਸਿੱਖ ਮਸਲਿਆਂ ਪ੍ਰਤੀ ਰਾਜਸੀ ਕਾਰਣਾਂ ਅਤੇ ਨਿੱਜੀ ਅਯੋਗਤਾ ਕਰਕੇ ਪੱਖਪਾਤੀ ਹੈ। ਇਹ ਜਾਂਚ ਰਾਜਸੀ ਅਗਵਾਈ ਦੇ ਕਮਜੋਰ ਇਰਾਦਿਆਂ ਅਤੇ ਅਗਿਆਨਤਾ ਉਤੇ ਵੀ ਚਾਨਣਾ ਪਾਉਂਦੀ ਹੈ।
ਜਦੋਂ ਇਹ ਜਾਂਚ ਸ਼ੁਰੂ ਹੋਈ ਓਦੋਂ ਤੱਕ ਕਈ ਮਾਮਲੇ ਅਦਾਲਤਾਂ ਵਿਚ ਚਲੇ ਗਏ ਸਨ ਜਿਸ ਕਰਕੇ ਇਹ ਜਾਂਚਕਾਰ ਓਹਨਾਂ ਮਾਮਲਿਆਂ ਵਿਚ ਪੁਲਸ ਤੋਂ ਵੱਖਰੀ ਖੋਜ ਕਰਨ ਜਾਂ ਜਿਹੜੇ ਮਾਮਲਿਆਂ ਵਿਚ ਅਦਾਲਤੀ ਫੈਸਲੇ ਆ ਗਏ ਸਨ ਉਹਨਾਂ ਬਾਰੇ ਕੁਝ ਕਹਿਣ ਤੋਂ ਸੰਕੋਚ ਕਰਦਾ ਹੈ।ਇਹ ਜਾਂਚ ਬੇਅਦਬੀ ਵਿਚ ਡੇਰੇ ਸਿਰਸੇ ਦੀ ਭਾਗੀਦਾਰੀ ਦੀ ਚਰਚਾ ਕਰਦੀ ਹੈ ਪਰ ਇਸ ਤੋਂ ਵੱਖਰੇ ਕਿਸੇ ਹੋਰ ਨੁਕਤੇ ਨੂੰ ਨਹੀਂ ਛੋਂਹਦੀ ਜਿਸ ਬਾਰੇ ਸਿੱਖਾਂ ਵਿਚ ਇਕ ਰਾਇ ਬਣੀ ਹੋਈ ਹੈ ਕਿ ਓਦੋਂ ਪਿਛੇ ਵੀ ਕੋਈ ਹੋਰ ਹੈ।ਇਹ ਜਾਂਚ ਬੇਅਦਬੀ ਦੇ ਵਕਤੀ ਪਰਸੰਗ ਨੂੰ ਹੀ ਧਿਆਨ ਵਿਚ ਰਖਦੀ ਹੈ।ਇਹ ਜਾਂਚ ਦਾ ਨਾਂ ਇਹ ਅੰਦਾਜਾ ਦਿੰਦਾ ਹੈ ਕਿ ਪੰਜਾਬ ਵਿਚ ਸਾਰੇ ਧਾਰਮਿਕ ਗਰੰਥਾਂ ਦੀ ਬੇਅਦਬੀ ਹੋਈ ਪਰ ਜਾਂਚ ਦੇ ਵੇਰਵਿਆਂ ਵਿਚ ਕੁਰਾਨ ਸਰੀਫ ਤੋਂ ਬਿਨਾ ਹੋਰ ਕਿਸੇ ਧਰਮ ਗਰੰਥ ਦੀ ਬੇਅਦਬੀ ਮਾਮਲਾ ਦਰਜ ਨਹੀਂ ਹੈ। ਇਹ ਜਾਂਚ ਇਕ ਕਾਨੂੰਨੀ ਧਾਰਾ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੱਕ ਸੀਮਤ ਹੈ ਜਿਸ ਕਰਕੇ ਕਿਸੇ ਕਲਪਤ ਤਸਵੀਰ ਦਾ ਪਾੜਣਾ ਵੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਬਰਾਬਰ ਹੀ ਕਾਨੁੰਨੀ ਜੁਰਮ ਬਣ ਜਾਂਦਾ ਹੈ। ਬੇਅਦਬੀ ਬਾਰੇ ਕਾਨੂੰਨੀ ਨੁਕਤੇ ਤੋਂ ਕੀਤੀ ਇਹ ਪੜਤਾਲ ਪਰਬੰਧਕੀ ਅਤੇ ਰਾਜਸੀ ਪੱਖ ਦੇ ਨਾਲ ਨਾਲ ਸਮਾਜਕ ਵਰਤਾਰੇ ਦੀਆਂ ਤਹਿਆਂ ਉਤੇ ਵੀ ਚਾਨਣਾ ਪਾਉਂਦੀ ਹੈ।
ਨਿਆਂਕਾਰ ਰਣਜੀਤ ਸਿੰਘ ਨੇ ਇਸ ਪੇਸ਼ ਕੀਤੇ ਗਏ ਜਾਂਚ ਲੇਖੇ ਨੂੰ ਚਾਰ ਭਾਗਾਂ ਵਿੱਚ ਵੱਢਿਆ ਸੀ। ਜੋਕਿ ਮੂਲ ਅੰਗਰੇਜੀ ਵਿੱਚ ਸੀ ਪਰ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਅਦਾਰਾ ਸਿੱਖ ਸਿਆਸਤ ਵੱਲੋ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਸਹਿਯੋਗ ਨਾਲ ਇਸ ਜਾਂਚ ਲੇਖੇ ਦੇ ਚਾਰਾਂ ਭਾਗਾਂ ਦਾ ਉਲੱਥਾ ਪੰਜਾਬੀ ਵਿੱਚ ਕਰਵਾਇਆ ਗਿਆ ਹੈ। ਇਸ ਜਾਂਚ ਲੇਖੇ ਦੇ ਪਹਿਲੇ ਭਾਗ ਨੂੰ ਕਿਤਾਬ ਰੂਪ ਵਿੱਚ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪ ਰਹੇ ਹਾਂ।
ਇਸ ਜਾਂਚ ਲੇਖੇ ਦੇ ਪਹਿਲੇ ਭਾਗ ਵਿਚ ਜਿਹਨਾ ਘਟਨਾਵਾਂ ਦਾ ਜ਼ਿਕਰ ਹੈ ਉਹ ਪਰਤੱਖ ਤੌਰ ਉੱਤੇ ਬੇਅਦਬੀ ਨਾਲ ਜੁੜੇ ਇਕੋ ਸੰਗੀਨ ਵਰਤਾਰੇ ਦੇ ਘਟਨਾਕ੍ਰਮ ਹਨ, ਜਿਸ ਤਹਿਤ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਜਾਂਦਾ ਹੈ। ਫਿਰ ਸਿੱਖਾਂ ਨੂੰ ਚਣੌਤੀ ਦਿੰਦੀਆਂ ਚਿੱਠੀਆਂ 24 ਅਤੇ 25 ਸਤੰਬਰ 2015 ਨੂੰ ਕ੍ਰਮਵਾਰ ਪਿੰਡ ਬਰਗਾੜੀ ਵਿਖੇ ਅਤੇ ਬੁਰਜ ਜਵਾਹਰ ਸਿੰਘ ਵਾਲਾ ਨੇੜੇ ਗੁਰਦੁਆਰਾ ਸਾਹਿਬਾਨ ਦੀਆਂ ਕੰਧਾਂ ਉੱਤੇ ਲਗਾਈਆਂ ਜਾਂਦੀਆਂ ਹਨ। ਫਿਰ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ ਜਾਂਦੀ ਹੈ ਤੇ ਇਸ ਕੜੀ ਵਿਚ 19-20 ਅਕਤੂਬਰ 2015 ਦਰਮਿਆਨੀ ਰਾਤ ਨੂੰ ਪਿੰਡ ਗੁਰੂਸਰ ਵਿਖੇ ਅਤੇ 4 ਨਵੰਬਰ 2015 ਨੂੰ ਪਿੰਡ ਮੱਲਕੇ ਵਿਖੇ ਬੇਅਦਬੀ ਕੀਤੀ ਜਾਂਦੀ ਹੈ। ਇਸੇ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸਾਕੇ ਵਰਤਾਏ ਜਾਂਦੇ ਹਨ ਜਿਹਨਾ ਵਿਚ ਕਈ ਲੋਕ ਜਖਮੀ ਹੁੰਦੇ ਹਨ ਅਤੇ ਬਹਿਬਲ ਕਲਾਂ ਵਿਚ ਦੋ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ।

Additional Information

Weight .650 kg

Reviews

There are no reviews yet.

Be the first to review “Beadbi dian Ghatnawan te… ਬੇਅਦਬੀ ਦੀਆਂ ਘਟਨਾਵਾਂ ‘ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ -ਭਾਗ ੧ (Bibekgarh Parkashan)”