Sapat Shringg by: Kapur Singh (Sirdar), ICS
₹ 150.00
Category: Hor Paranyog Pusatkan
Tags: ICS, Sapat Shringg by: Kapur Singh (Sirdar)
Description
ਇਹ ਸੱਤ ਜੀਵਨੀਆਂ, ਜੋ ਇਸ ਪੁਸਤਕ ਵਿੱਚ ਅੰਕਿਤ ਕੀਤੀਆਂ ਗਈਆਂ ਹਨ, ਇਹ ਵਿਸ਼ਵ ਦੇ ਨਾਟਕ ਦੇ ਕਈ ਸੱਪਤ ਸ਼੍ਰਿੰਗ ਹਨ ਜੋ ਕਿਸੇ ਵਾਦੀ ਜਾਂ ਤੱਲ ਵਿੱਚ ਖੜੇ ਹੋਏ ਦੇਖਣ ਹਾਰ ਨੂੰ ਦਿਸ ਪੈਂਦੇ ਹਨ । ਮਨੁੱਖੀ ਤਵਾਰੀਖ ਦੀਆਂ ਲੰਮੀਆਂ ਸਹੰਸ੍ਰਬਦੀਆਂ ਵਿੱਚ, ਅਨੇਕ ਮਨੁੱਖੀ ਜੀਵਨ ਅਜੇਹੇ ਗੌਰਵਮਈ ਤੇ ਆਭਾ ਭਰਪੂਰ ਹੋਏ ਹਨ ਕਿ ਉਤਾਂਹ ਆਕਾਸ਼ ਵੱਲ ਨਜ਼ਰ ਕੀਤਿਆਂ ਧਰਤੀ ਦੀ ਪਿੱਠ ਨਾਲੋਂ ਕਿਤੇ ਉੱਚੇ ਤੇ ਵਿਤਰੇਕ ਦਿਸ ਆਉਂਦੇ ਹਨ । ਕਿਸੇ ਦ੍ਰਿਸ਼ਟੀਕੌਣ ਤੋਂ ਦੇਖਿਆਂ ਕੋਈ ਹੋਰ ਮਨੁੱਖੀ ਜੀਵਨ ਪਰਬਤ ਦੀਆਂ ਚੋਟੀਆਂ ਵਾਂਗਰ ਉੱਚੇ, ਵਖਰੇ ਤੇ ਪ੍ਰਭਾਵਸ਼ਾਲੀ ਦਿਸ ਆਉਂਦੇ ਹਨ । ਉਂਞ ਇਨ੍ਹਾਂ ਜੀਵਣੀਆਂ ਵਿੱਚ ਜ਼ਰੂਰੀ ਨਹੀਂ ਕਿ ਸਮਾਂ, ਸੰਗਿਆ, ਸੰਪ੍ਰਦਾਯ ਯਾ ਸਥਾਨ ਦਾ ਅੰਦਰੋਂ ਬਾਹਰੋਂ ਕੋਈ ਪ੍ਰਸਪਰ ਸੰਬੰਧ ਹੋਵੇ । ਇਹ ਸੱਤ ਜੀਵਨੀਆਂ ਇਉਂ ਹੀ ਸੱਪਤ ਸ਼੍ਰਿੰਗ ਹਨ ।
Additional information
| Weight | .200 kg |
|---|
Reviews (0)
Be the first to review “Sapat Shringg by: Kapur Singh (Sirdar), ICS” Cancel reply
You must be logged in to post a review.
Related products
Chupp di Cheekh (Dr. Harshinder Kaur)
₹ 200.00
‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।
Ik Desh da Janam (Harpal Singh Pannu)
₹ 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।
Sikhi Ate Sikhan Da Bhawikh ( Gurmeet Singh Sidhu)
₹ 300.00
ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਾਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ’ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ, ਕਿਉਂਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਆਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜ਼ਾ ਨੌਜਵਾਨਾਂ ਵਿਚ ਪਨਮ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪੱਤਿਤਪੁਣਾ ਵੱਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ। ਸਿੱਖ ਬੁੱਧੀਜੀਵੀ-ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਊ ਵਿਚ ਫਸ ਗਿਆ ਜਾਪਦਾ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ, ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿੱਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦੇ ਭੱਖਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ, ਇਸ ਪੁਸਤਕ ਦਾ ਉਦੇਸ਼ ਹੈ।

Reviews
There are no reviews yet.