ਪੰਜਾਬ ਨਾ ਹੀ ਕਿਸੇ ਦੇਸ ਦਾ ਸੂਬਾ (ਪਰਾਂਤ) ਹੈ ਅਤੇ ਨਾ ਹੀ ਇਹ ਕਿਸੇ ਦੀ ਰਿਆਸਤ ਹੈ। ਪੰਜਾਬ ਆਪਣੇ-ਆਪ ਵਿਚ ਹੀ ਇਕ ਦੇਸ ਹੈ ਜਿਸ ਦੀਆਂ ਆਪਣੀਆਂ ਭੂਗੋਲਿਕ ਹੱਦਾਂ ਹਨ, ਜਿਸ ਦੀਆਂ ਆਪਣੀਆਂ ਪਰੰਪਰਾਵਾਂ ਹਨ; ਅਤੇ ਜਿਸ ਦਾ ਆਪਣਾ ਇਤਿਹਾਸ ਹੈ। ਪੰਜ ਦਰਿਆ ਪੰਜਾਬ ਦੀ ਜਾਨ ਹਨ ਅਤੇ ਪੰਜ ਦਰਿਆ ਪੰਜਾਬ ਦੀ ਸ਼ਾਨ ਵੀ ਹਨ। ਜਿਸ ਨੇ ਵੀ ਪੰਜਾਬ ਦੇ ਦਰਿਆਵਾਂ ਦੀ ਵੰਡ ਕੀਤੀ ਹੈ ੳੁਹ ਇਸ ਦਾ ਦੁਸ਼ਮਣ ਹੈ। ਇਸ ਲਈ ਪੰਜਾਬ ਦੀ ਜਾਨ ਅਤੇ ਸ਼ਾਨ ਨੂੰ ਕਾਇਮ ਰੱਖਣ ਲਈ ਸਾਨੂੰ ਇਸ ਦੇ ਦਰਿਆਵਾਂ ਦੀ ਇਕਮੁੱਠਤਾ ਬਣਾਈ ਰੱਖਣੀ ਚਾਹੀਦੀ ਹੈ। ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਲਈ ਹੈ ਇਹ ਲੁੱਟਣ ਲਈ ਨਹੀਂ ਹੈ। ਅੱਜ ਪੰਜਾਬ ਨੂੰ ਦੋ ਟੁਕੜਿਆਂ (ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ) ਵਿਚ ਵੰਡਿਆ ਹੋਇਆ ਹੈ। ਇਹ ਟੁਕੜੇ ਪੰਜਾਬ ਦੀ ਗੁਲਾਮੀ ਦਾ ਪਰਤੀਕ ਹਨ। ਜਿੰਨਾ ਛੇਤੀ ਅਸੀਂ ਟੁਕੜਿਆਂ ਨੂੰ ਖ਼ਤਮ ਕਰ ਕੇ ਇਕ ਪੰਜਾਬ ਦੀ ੳੁਸਾਰੀ ਨਹੀਂ ਕਰਾਂਗੇ ੳੁਤਨਾ ਚਿਰ ਅਸੀਂ ਆਜ਼ਾਦ ਨਹੀਂ ਹੋ ਸਕਾਂਗੇ। ਪੰਜਾਬ ਦੀ ਸੋਭਾ ਪੰਜ ਦਰਿਆਵਾਂ ਦੇ ਇਕ ਸੁਤੰਤਰ ਦੇਸ ਦੇ ਰੂਪ ਵਿਚ ਹੀ ਝਲਕਦੀ ਹੈ। ਜਦੋਂ ਤਕ ਅਸੀਂ ਆਪਣੇ-ਆਪ ਨੂੰ ਇਕ ਪੰਜਾਬੀ ਦੇ ਰੂਪ ਵਿਚ ਨਹੀਂ ਸਮਝਾਂਗੇ ੳੁਦੋਂ ਤਕ ਪੰਜਾਬ ਅਤੇ ਪੰਜਾਬੀਅਤ ਦੀ ਪਹਿਚਾਣ ਨਹੀਂ ਹੋ ਸਕੇਗੀ। ਇਸ ਲਈ ਹਮੇਸ਼ਾ ਸ਼ੁੱਧ ਪੰਜਾਬੀ ਬੋਲੋ ਅਤੇ ਲਿਖੋ। ਜਦੋਂ ਤਕ ਅਸੀਂ ਪੰਜਾਬੀ ਵਿਚ ਬੋਲਣ ਨੂੰ ਅਤੇ ਲਿਖਣ ਨੂੰ ਆਪਣਾ ਮਾਣ ਮਹਿਸੂਸ ਨਹੀਂ ਕਰਾਂਗੇ ੳੁਦੋਂ ਤਕ ਪੰਜਾਬ ਦੀ ਵੱਖਰੀ ਪਹਿਚਾਣ ਨੂੰ ਸਥਾਪਤ ਨਹੀਂ ਕੀਤਾ ਜਾ ਸਕੇਗਾ। ਪੰਜਾਬ ਸਾਡਾ ਹੈ ਅਤੇ ਅਸੀਂ ਪੰਜਾਬ ਦੇ ਹਾਂ, ਪੰਜਾਬ ਸਾਰਾ ਜਿਊਂਦਾ ਗੁਰਾਂ ਦੇ ਨਾਂ ’ਤੇ।
Punjab: Aad Kaal ton Adhunik Kaal tak by: Sukhdial Singh (Dr.)
Availability:
In stock
INR 795.00
Additional Information
Weight | .950 kg |
---|
Be the first to review “Punjab: Aad Kaal ton Adhunik Kaal tak by: Sukhdial Singh (Dr.)”
You must be logged in to post a comment.
Reviews
There are no reviews yet.