ਅਜਮੇਰ ਔਲਖ ਛੋਟੀ ਕਿਸਾਨੀ ਦੇ ਵਸਤੂ-ਮੂਲਕ ਦੁਖਾਂਤ ਦੇ ਇਕ ਸ਼ਕਤੀਸ਼ਾਲੀ ਅਤੇ ਸੁਲਝੇ ਹੋਏ ਨਾਟਕਕਾਰ ਵਜੋਂ ਉਭਰਿਆ ਹੈ। ਉਹਦੀ ਰਚਨਾ ਰੋਮਾਂਸਵਾਦੀ ਆਦਰਸ਼ਵਾਦੀ ਉਪਭਾਵੁਕਤਾ ਤੋਂ ਮੁਕਤ ਹੈ ਪਰ ਉਹ ਵਸਤੂ-ਸਥਿਤੀ ਨੂੰ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਅਨੁਸਾਰ ਪੇਸ਼ ਕਰਦਾ ਹੈ। ਪੰਜਾਬੀ ਨਾਟਕ-ਸਾਹਿਤ ਵਿਚ ਉਹਦੇ ਨਾਟਕ ਇਕ ਵਿਲੱਖਣ ਲੀਹ ਤੋਰਦੇ ਹਨ। ਨਿਰਸੰਦੇਹ ਔਲਖ ਪੰਜਾਬੀ ਦਾ ਉਹ ਲੋਕਪ੍ਰਿਯ ਨਾਟਕਕਾਰ ਹੈ ਜਿਸਨੇ ਗੁਰਸ਼ਰਨ ਸਿੰਘ ਦੀ ਨਾਟ-ਪਰੰਪਰਾ ਦੀਆਂ ਨਵੀਆਂ ਸਾਹਿਤਕ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ।
Additional Information
Weight | .920 kg |
---|
Be the first to review “Mere Sare Pure Natak (Vol. 2) by: Ajmer Singh Aulakh”
You must be logged in to post a comment.
Reviews
There are no reviews yet.