Categories
Inqlab zindabad

Inqalaab Zindabad : Indar Singh Khamosh

Availability: In stock

INR 350.00

ਇਹ ਨਾਵਲ 1790 ਦੇ ਫ਼ਰਾਂਸੀਸੀ ਇਨਕਲਾਬ ਬਾਰੇ ਹੈ, ਜਿਸ ਨੇ ਦੁਨੀਆਂ ਵਿੱਚ ਇਨਕਲਾਬਾਂ ਦਾ ਮੁੱਢ ਬੰਨ੍ਹਿਆ । ਵਿਸ਼ਵ ਦੇ ਇਤਿਹਾਸ ਵਿਚ ਇਸ ਘਟਨਾ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ । ਇਸ ਘਟਨਾ ਨੇ ਸਮਾਜਾਂ ਵਿਚ ਤਬਦੀਲੀ ਲਿਆਉਣ ਦੇ ਪੱਖ ਤੋਂ ਨਵੇਂ ਪ੍ਰਤੀਮਾਨਾਂ ਨੂੰ ਸਥਾਪਿਤ ਕੀਤਾ । ਬੇਸ਼ੱਕ ਲੇਖਕ ਨੇ ਇਸ ਨਾਲਵ ਨੂੰ ਫ਼ਰਾਂਸੀਸੀ ਇਨਕਲਾਬ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਕਿਰਦਾਰਾਂ ਉੱਤੇ ਆਧਾਰਿਤ ਨਾਵਲ ਕਿਹਾ ਹੈ; ਪਰੰਤੂ ਲੇਖਕ ਦੀ ਪ੍ਰਾਪਤੀ ਇਹ ਹੈ ਕਿ ਉਸ ਨੇ ਫ਼ਰਾਸੀਸੀ ਇਨਕਲਾਬ ਨੂੰ ਵਿਕੋਲਿਤਰੀਆਂ ਘਟਨਾਵਾਂ ਅਤੇ ਕਿਰਦਾਰਾਂ ਦੇ ਮਸਨੂਈ ਜੋੜ ਮੇਲ ਵਜੋਂ ਨਹੀਂ, ਸਗੋਂ ਇਕ ਜੀਵੰਤ ਵਰਤਾਰੇ ਵਜੋਂ ਰੂਪਮਾਨ ਕੀਤਾ ਹੈ । ਲੇਖਕ ਨੇ ਫ਼ਰਾਸੀਸੀ ਇਨਕਲਾਬ ਦੇ ਪਿਛੋਕੜ ਅਤੇ ਇਸ ਦੇ ਵਾਪਰਨ ਦੇ ਅਮਲ ਬਾਰੇ ਡੂੰਘੀ ਖੋਜ ਕੀਤੀ ਹੈ । ਉਸ ਦੀ ਇਹ ਖੋਜ ਮੂਲ ਸਰੋਤਾਂ ਉਪਰ ਆਧਾਰਿਤ ਹੈ । “ਇਨਕਲਾਬ ਜ਼ਿੰਦਾਬਾਦ” ਨਾਵਲ ਫ਼ਰਾਂਸੀਸੀ ਇਨਕਲਾਬ ਦੇ ਪਿਛੋਕੜ ਦੇ ਹਵਾਲੇ ਨਾਲ ਵਿਵਸਥਾ ਦੀਆਂ ਉਹਨਾਂ ਸਾਰੀਆਂ ਹਾਲਤਾਂ ਦੇ ਅੰਤਰ-ਵਿਰੋਧਾਂ ਦਾ ਵਿਸ਼ਲੇਸ਼ਣ ਕਰਦਾ ਹੈ, ਜਿਨ੍ਹਾਂ ਦੇ ਪਰਿਣਾਮ ਸਰੂਪ ਇਨਕਲਾਬ ਦਾ ਅਮਲ ਅਨਿਵਾਰੀ ਬਣ ਜਾਂਦਾ ਹੈ । ਇਸ ਨਾਲ ਇਨਕਲਾਬ ਦਾ ਵਿਵੇਕ ਸਹਿਵਨ ਹੀ ਸਮਝ ਵਿਚ ਆ ਜਾਂਦਾ ਹੈ । ਏਸੇ ਕਰਕੇ ਇਨਕਲਾਬ ਦੇ ਅਮਲ ਦੌਰਾਨ ਵਾਪਰੀ ਹਿੰਸਾ ਬਿਲਕੁਲ ਓਪਰੀ ਨਹੀਂ ਲੱਗਦੀ । ਫ਼ਰਾਂਸੀਸੀ ਇਨਕਲਾਬ ਦੌਰਾਨ ਵਾਪਰੀ ਹਿੰਸਾ ਸਮਾਜਕ ਤਬਦੀਲੀ ਦਾ ਪ੍ਰਵਾਣਿਤ ਮੁੱਲ ਬਣ ਕੇ ਉਭਰਦੀ ਹੈ । ਇਸ ਪ੍ਰਕਾਰ ਲੇਖਕ ਨੇ ਇਨਕਲਾਬ ਜ਼ਿੰਦਾਬਾਦ ਨਾਵਲ ਵਿਚ ਫ਼ਰਾਂਸੀਸੀ ਕ੍ਰਾਂਤੀ ਦੀ ਅੰਤਰ ਆਤਮਾ ਨੂੰ ਸਾਕਾਰ ਕਰ ਦਿੱਤਾ ਹੈ । ਫ਼ਰਾਂਸੀਸੀ ਕ੍ਰਾਂਤੀ ਦੀ ਇਹੀ ਅੰਤਰ ਆਤਮਾ ਵਿਸ਼ਵ ਦੇ ਭਾਵੀ ਇਨਕਲਾਬਾਂ ਦੀ ਪ੍ਰੇਰਨਾ ਬਣਦੀ ਹੈ ।

Additional Information

Weight .400 kg

Reviews

There are no reviews yet.

Be the first to review “Inqalaab Zindabad : Indar Singh Khamosh”