Jarnaila da Jarnail (Editor Sarabjit Singh Ghuman)
₹ 350.00
96 in stock
ਵੀਹਵੀਂ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਦੀ ਵਡਿਆਈ ਹੁਣ ਕੇਵਲ ਦਮਦਮੀ ਟਕਸਾਲ ਦੇ ਮੁਖੀ ਵਜੋਂ ਨਹੀਂ, ਸਗੋਂ ਹੁਣ ਉਹਨਾਂ ਦਾ ਨਾਂ ਸਮੁੱਚੇ ਖ਼ਾਲਸਾ ਪੰਥ ਦੇ ਸਿਰਮੌਰ ਸ਼ਹੀਦਾਂ ਵਿੱਚ ਦਰਜ਼ ਹੈ। ਇਸ ਅਦੁੱਤੀ ਹਸਤੀ ਨੇ ਡੂੰਘੀ ਨੀਂਦ ਵਿੱਚ ਸੁੱਤੇ ਖ਼ਾਲਸਾ ਪੰਥ ਨੂੰ ਝੰਜੋੜ ਕੇ ਜਗਾਇਆ। ਧਰਮ ਹੇਤ ਸੀਸ ਵਾਰਨ ਦਾ ਚਾਅ ਲੈ ਕੇ ਉਹ ਮੈਦਾਨ ਵਿੱਚ ਇੰਝ ਗਰਜ਼ੇ ਕਿ ਉਨਾਂ ਦੀ ਗਰਜ਼ ਹੁਣ ਤਕ ਵੀ ਸਿੱਖ ਜਵਾਨੀ ਨੂੰ ਵੰਗਾਰ ਰਹੀ ਹੈ। ਹਰ ਸਿੱਖ ਸੰਤਾਂ ਦੇ ਬੋਲਾਂ ਨੂੰ ਹਿਰਦੇ ਵਿੱਚ ਵਸਾਈ ਬੈਠਾ ਹੈ ਕਿ ‘ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।’ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ਼ ਨਿਹਾਲ ਹੋਏ ਓਸ ਸੂਰਬੀਰ ਨੂੰ ਬਦਨਾਮ ਕਰਨ ਲਈ ਹਕੂਮਤ ਨੇ ਕੋਈ ਕਸਰ ਨਹੀਂ ਛੱਡੀ। ਹਜ਼ਾਰਾਂ ਕਲਮਾਂ, ਹਜ਼ਾਰਾਂ ਜ਼ੁਬਾਨਾਂ, ਟੀ.ਵੀ. ਚੈਨਲਾਂ, ਕਿਤਾਬਾਂ ਤੇ ਹੋਰ ਸਾਧਨਾਂ ਰਾਹੀਂ ਸੱਚ ਨੂੰ ਝੂਠ ਬਣਾਉਣ ਲਈ ਕੁਫ਼ਰ ਦੀ ਹਨੇਰੀ ਝੁਲਾਈ ਹੋਈ ਹੈ। ਹਕੂਮਤ ਹੈਰਾਨ-ਪਰੇਸ਼ਾਨ ਹੈ ਕਿ ਮਣਾਂ-ਮੂੰੰਹ ਖ਼ਰਚਾ ਕਰਕੇ ਵੀ ਸਿੱਖ-ਮਨਾਂ ਵਿੱਚੋਂ ਸੰਤਾਂ ਦੀ ਯਾਦ ਮਿਟਾਈ ਨਹੀਂ ਜਾ ਸਕੀ। ਖਿੱਝ, ਨਫ਼ਰਤ ਤੇ ਈਰਖਾ-ਵੱਸ ਪੰਥ-ਦੋਖੀ ਦਿਨੋਂ ਦਿਨ ਹੋਰ ਘਾਤਕ ਹੁੰਦੇ ਜਾ ਰਹੇ ਹਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਉੱਚੀ-ਸੁੱਚੀ ਸਖ਼ਸ਼ੀਅਤ ਵਿਰੁੱਧ ਕੂੜ ਪਰਚਾਰ ਕਰਦੇ ਲੋਕਾਂ ਨੂੰ ਸੱਚ ਦੇ ਦੀਦਾਰੇ ਕਰਵਾਉਣ ਲਈ ‘ਜਰਨੈਲਾਂ ਦਾ ਜਰਨੈਲ’ ਕਿਤਾਬ ਹਾਜ਼ਰ ਹੈ। ‘ਜਰਨੈਲਾਂ ਦਾ ਜਰਨੈਲ’ ਪੰਥ ਦੋਖੀਆਂ ਨੂੰ ਵੰਗਾਰ ਹੈ ਕਿ ਖ਼ਾਲਸਾ ਪੰਥ ਆਪਣੇ ਇਸ ਪਿਆਰੇ ‘ਸੰਤ-ਸਿਪਾਹੀ’ ਨੂੰ ਪਾਕ-ਪਵਿੱਤਰ ਪ੍ਰੇਮ ਕਰਦਾ ਰਹੇਗਾ ।
| Weight | .380 kg |
|---|
1 review for Jarnaila da Jarnail (Editor Sarabjit Singh Ghuman)
You must be logged in to post a review.

admin user –
Best Book about Sant Jarnail Singh ji Khalsa