Kharku Leharan de Angg-sangg by Ajmer Singh (Paperback)
₹ 500.00
ਇਸ ਕਿਤਾਬ ਵਿੱਚ ਮੈਂ ਪਿਛਲੀ ਅੱਧੀ ਸਦੀ ਦੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਲੜੀਆਂ ਗਈਆਂ ਦੋ ਹਥਿਆਰਬੰਦ ਲਹਿਰਾਂ (ਨਕਸਲਬਾੜੀ ਲਹਿਰ ਅਤੇ ਖਾੜਕੂ ਲਹਿਰ) ਦਾ ਆਪਣੇ ਨਿੱਜੀ ਅਨੁਭਵ ਦੀ ਰੌਸ਼ਨੀ ਵਿੱਚ ਵਰਣਨ ਕੀਤਾ ਹੈ। ਭਾਵੇਂ ਕਿ ਇਹ ਦੋਨੋਂ ਲਹਿਰਾਂ ਇੱਕ ਦੂਜੀ ਨਾਲ਼ੋਂ ਸਰਾਸਰ ਵੱਖਰੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਆਪਣੇ ਆਕਾਰ-ਪਾਸਾਰ ਤੇ ਦਮ-ਖ਼ਮ ਦੇ ਲਿਹਾਜ਼ ਨਾਲ਼ ਦੋਹਾਂ ਵਿਚਕਾਰ ਬਹੁਤ ਵੱਡਾ ਅੰਤਰ ਸੀ। ਪਰ ਇਹਨਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਗੱਲ ਇਹ ਸੀ ਕਿ ਇਹ ਆਪੋ-ਆਪਣੇ ਨੁਕਤਾ-ਨਜ਼ਰ ਤੋਂ ਉੱਚੇ ਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਦੋਨੋਂ ਲਹਿਰਾਂ ਆਪੋ-ਆਪਣੇ ਹਿਸਾਬ ਨਾਲ਼ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੋਂ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਸਨ। ਇਹਨਾਂ ਲਹਿਰਾਂ ਵਿੱਚ ਸ਼ਾਮਿਲ ਹੋਏ ਜੁਝਾਰੂਆਂ ਨੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਇਹਨਾਂ ਲਹਿਰਾਂ ਦੇ ਹਮਾਇਤੀ ਹਜ਼ਾਰਾਂ ਹੀ ਪਰਿਵਾਰਾਂ ਤੇ ਵਿਅਕਤੀਆਂ ਨੂੰ ਆਪਣੇ ਜਿਸਮਾਂ ਉਤੇ ਕਹਿਰ ਭਰਿਆ ਸਰਕਾਰੀ ਜਬਰ ਹੰਢਾਉਣਾ ਪਿਆ।
ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਅੰਤ ਵਿੱਚ ਜਾ ਕੇ ਇਹਨਾਂ ਲਹਿਰਾਂ ਨੇ ਠੋਸ ਪ੍ਰਾਪਤੀ ਕੀ ਕੀਤੀ? ਐਨਾ ਲਹੂ ਡੋਲ੍ਹਣ ਦੇ ਬਾਵਜੂਦ ਓਹੀ ਅਨਿਆਂਕਾਰੀ ਸਮਾਜਿਕ ਤੇ ਰਾਜਸੀ ਢਾਂਚਾ ਨਾ ਸਿਰਫ਼ ਜਿਉਂ ਦਾ ਤਿਉਂ ਮੌਜੂਦ ਹੈ, ਸਗੋਂ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਆੜ ਹੇਠ ਰਾਜਸੀ ਢਾਂਦਾ ਪਹਿਲਾਂ ਦੀ ਤੁਲਨਾ ਵਿਚ ਕਈ ਗੁਣਾਂ ਵੱਧ ਮਜਬੂਤ ਤੇ ਦਮਨਕਾਰੀ ਹੋ ਨਿਬੜਿਆ ਹੈ।
– ਅਜਮੇਰ ਸਿੰਘ
| Weight | .750 kg |
|---|
You must be logged in to post a review.

Reviews
There are no reviews yet.