Tath ton Mith Tak : by Harpal Singh Pannu

 200.00

Description

ਇਸ ਕਿਤਾਬ ਦਾ ਪਹਿਲਾ ਲੇਖ ਇਤਾਲਵੀ ਚਿੰਤਕ ‘ਵਿਟੋਰੀਓ ਅਲਫ਼ਾਇਰੀ’ ਉੱਪਰ ਹੈ। ਜਦੋਂ ਅਠਾਰ੍ਹਵੀਂ ਸਦੀ ਵਿੱਚ ਖ਼ਾਲਸਾ ਪੰਥ ਜ਼ੁਲਮੋਂ-ਸਿਤਮ ਵਿਰੁੱਧ ਤੇਗ਼ ਵਾਹ ਰਿਹਾ ਸੀ, ਓਦੋਂ ਖ਼ੁਦ ਜਲਾਵਤਨੀ ਲੈ ਕੇ ਇੰਗਲੈਂਡ ਵਿੱਚ ਅਲਫ਼ਾਇਰੀ ਜ਼ੁਲਮ ਨੂੰ ਪ੍ਰਭਾਸ਼ਿਤ ਕਰਨ ਹਿੱਤ ਕਲਮ ਵਾਹ ਰਿਹਾ ਸੀ। ਉਸ ਦੇ ਬੋਲ ਹਨ : “ਮੈਂ ਮਨੁੱਖ ਹੱਥੋਂ ਮਨੁੱਖ ਅਪਮਾਨਿਤ ਹੁੰਦਾ ਵੇਖਿਆ, ਸੰਗਲ ਵੇਖੇ, ਸੰਗਲ਼ਾਂ ਦੇ ਛਣਕਾਟੇ ਸੁਣੇ ਤੇ ਗ਼ੁਲਾਮੀ ਦਾ ਸਿਰਨਾਵਾਂ ਲੱਭਿਆ। ਮੈਂ ਆਪਣੇ ਆਪ ਨੂੰ ਕਿਹਾ, ਬਾਕੀ ਕੰਮ ਛੱਡ, ਜ਼ੁਲਮ ਬਾਰੇ ਲਿਖ, ਕੇਵਲ ਜ਼ੁਲਮ ਬਾਰੇ। ਮੈਂ ਵੀ ਮੈਕਿਆਵਲੀ ਵਾਂਗ ਆਰਾਮ ਨਾਲ਼ ਪੜ੍ਹ ਲਿਖ ਸਕਦਾ ਸੀ, ਪਰ ਮੈਨੂੰ ਤਾਬਿਆਦਾਰੀ ਮਨਜ਼ੂਰ ਨਹੀਂ ਸੀ..।”
ਇਸ ਕਿਤਾਬ ਵਿੱਚ 7 ਚੈਪਟਰ ਹਨ। 1. ਜ਼ਾਲਮ, ਜ਼ੁਲਮ ਅਤੇ ਮਜ਼ਲੂਮ ਦਾ ਲੇਖਕ। 2. ਮਲਕਾ ਵਿਕਟੋਰੀਆ ਦਾ ਨੌਕਰ ਅਬਦੁਲ। 3. ਕਾਰਲ ਮਾਰਕਸ। 4. ਆਈਨਸਟੀਨ। 5. ਇਨਸਾਫ਼ ਦਾ ਮਹਿਲ : ਕੋਲੰਬੀਆ ਦਾ ਦੁਖਾਂਤ। 6. ਲੰਕਾ ਦਾ ਚੀਤਾ: ਪ੍ਰਭਾਕਰਨ। 7. ਸੁਖ ਆਰਟ ਦਾ ਆਰਟਿਸਟ : ਸੁਖਪ੍ਰੀਤ ਸਿੰਘ।
ਇਸ ਕਿਤਾਬ ਵਿੱਚ 6 ਵਚਿੱਤਰ ਮਨੁੱਖਾਂ (ਨਾਇਕਾਂ) ਬਾਰੇ ਦੱਸਿਆ ਗਿਆ ਹੈ। ਇਹਨਾਂ ਨਾਇਕਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਲੇਖਕ ਰਸਿਕ ਸ਼ੈਲੀ ਰਾਹੀਂ ਸੁਣਾਉਂਦਾ ਹੈ। ਇਹ ਗੱਲਾਂ ਜ਼ੁਲਮ ਨੂੰ ਪ੍ਰਭਾਸ਼ਿਤ ਕਰਨ ਵਾਲ਼ੇ ਇਤਾਲਵੀ ਚਿੰਤਕ ਵਿਟੋਰੀਓ ਅਲਫ਼ਾਇਰੀ ਬਾਰੇ ਵੀ ਹਨ ਤੇ ਸਮਾਜ ਦੇ ਇੱਕ ਵੱਡੇ ਦੁਖੀ ਹਿੱਸੇ ਦੀ ਬਾਂਹ ਫੜਨ ਵਾਲੇ ਕਾਰਲ ਮਾਰਕਸ ਅਤੇ ਆਧੁਨਿਕ ਵਿਗਿਆਨ ਦੇ ਪਿਤਾਮਾ ਆਈਨਸਟੀਨ ਬਾਰੇ ਵੀ। ਮਲਿਕਾ ਵਿਕਟੋਰੀਆ ਦੇ ਅਰਦਲੀ ਦੀਆਂ ਬਾਤਾਂ ਤਾਂ ਅਦਭੁੱਤ ਕ੍ਰਿਸ਼ਮੇ ਵਾਂਗ ਹਨ। ਲੰਕਾ ਦੇ ਬਾਗ਼ੀ ਲਿਟੇ ਆਗੂ ਪ੍ਰਭਾਕਰਨ ਦੀ ਦਲੇਰੀ ਤੇ ਉਚੇਰੀ ਸੂਝ ਦੀਆਂ ਬਾਤਾਂ ਵੀ ਅਚੰਭਿਤ ਕਰਨ ਵਾਲ਼ੀਆਂ ਹਨ। ਰੰਗਾ ਦੇ ਚਿਤੇਰੇ ਸੁਖਪ੍ਰੀਤ ਸਿੰਘ ਦੀਆਂ ਵੱਡੀਆਂ ਪੁਲਾਂਘਾਂ ਉਤਸ਼ਾਹਵਰਧਕ ਹਨ। 1985 ਵਿੱਚ ਵਾਪਰੇ ਕੋਲੰਬੀਆ ਦੇ ਦੁਖਾਂਤ ਨੂੰ ਸਾਕਾ ਨੀਲਾ ਤਾਰਾ ਨਾਲ਼ ਜੋੜ ਕੇ ਲੇਖਕ ਨੇ ਸਟੇਟ ਦੇ ਵਿਹਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ।
ਇਹ ਸਾਰੇ ਬਿਰਤਾਂਤ ਪੰਜਾਬੀ ਪਾਠਕਾ ਨੂੰ ਵਚਿੱਤਰ ਅਨੁਭਾਵਾਂ ਨਾਲ਼ ਜੋੜਦੇ ਹਨ ਅਤੇ ਉਸ ਦੇ ਗਿਆਨ ਨੂੰ ਵਧਾਉਣ ਦੇ ਨਾਲ਼-ਨਾਲ਼ ਉਸ ਦੀ ਰੂਹ ਨੂੰ ਵੀ ਸ਼ਰਸਾਰ ਕਰਦੇ ਹਨ।

ਡਾ. ਹਰਪਾਲ ਸਿੰਘ ਪੰਨੂ (ਜਨਮ 20-6-1953) ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ । ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ । ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਕੁੰਮ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ । ਧਰਮ – ਅਧਿਐਨ ਬਾਰੇ ਆਪ ਦੀਆਂ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿਚ ਕਾਲ ਅਤੇ ਅਕਾਲ ਅਤੇ ਭਾਰਤ ਦੇ ਪੁਰਾਤਨ ਧਰਮ : ਇਕ ਸੰਖੇਪ ਸਰਵੇਖਣ ਪ੍ਰਮਾਣਿਕ ਰਚਨਾਵਾਂ ਹਨ ।

Additional information
Weight .420 kg
Reviews (0)

Reviews

There are no reviews yet.

Be the first to review “Tath ton Mith Tak : by Harpal Singh Pannu”