Suhe Bol Udasi De by: Ajmer Singh (Dr.)
₹ 300.00
Categories: Genral Punjabi Books, Poetry Books
Tag: Suhe Bol Udasi De by: Ajmer Singh (Dr.)
Description
ਇਹ ਪੁਸਤਕ ‘ਸੂਹੇ ਬੋਲ ਉਦਾਸੀ ਦੇ’ ਦੀ ਸੰਪਾਦਨਾ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ. ਅਜਮੇਰ ਸਿੰਘ ਦੁਆਰਾ ਕੀਤੀ ਗਈ ਹੈ, ਜਿਸ ਵਿਚ ਉਦਾਸੀ ਦੀਆਂ ਛਪੀਆਂ/ਅਛਣਪੀਆਂ ਰਚਨਾਵਾਂ ਦਾ ਇਕੱਤਰੀਕਰਣ ਤਾਂ ਕੀਤਾ ਹੀ ਗਿਆ ਹੈ, ਨਾਲ ਹੀ ਉਨ੍ਹਾਂ ਦੀ ਤਰਤੀਬ ਤੇ ਆਪਣੀ ਵਿਸ਼ੇਸ਼ ਸੰਪਾਦਨ-ਦ੍ਰਿਸ਼ਟੀ ਦੁਆਰਾ ਵਿਦਵਾਨ ਸੰਪਾਦਕ ਨੇ ਸੰਤ ਰਾਮ ਉਦਾਸੀ ਦੇ ਵਿਚਾਰਧਾਰਕ ਵਿਕਾਸ ਨੂੰ ਵੀ ਪਕੜਣ/ਸਮਝਣ ਦਾ ਯਤਨ ਵੀ ਕੀਤਾ ਹੈ ।
Additional information
| Weight | .580 kg |
|---|
Reviews (0)
Be the first to review “Suhe Bol Udasi De by: Ajmer Singh (Dr.)” Cancel reply
You must be logged in to post a review.
Related products
Gujarat Files by Rana Ayub
₹ 170.00
'ਗੁਜਰਾਤ ਫਾਈਲਾਂ' ਪੱਤਰਕਾਰਾ 'ਰਾਣਾ ਅਯੂਬ' ਵੱਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ, ਫਰਜ਼ੀ ਮੁਕਾਬਲਿਆਂ ਅਤੇ ਸੂਬੇ ਦੇ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੇ ਕਤਲ ਦੀ ਭੇਸ ਵਟਾ ਕੇ ਕੀਤੀ ਛਾਣਬੀਣ ਦਾ ਵੇਰਵਾ ਹੈ, ਜਿਸ ਨਾਲ਼ ਚੌਂਕਾ ਦੇਣ ਵਾਲ਼ੇ ਇੰਕਸ਼ਾਫ਼ ਸਾਹਮਣੇ ਆਉਂਦੇ ਹਨ। ਅਮਰੀਕਨ ਫ਼ਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇੱਕ ਫ਼ਿਲਮਸਾਜ਼ ਮੈਥਿਲੀ ਤਿਆਗੀ ਬਣ ਕੇ ਰਾਣਾ ਨੇ ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਅਤੇ ਆਹਲਾ ਪੁਲੀਸ ਅਫ਼ਸਰਾਂ ਨਾਲ਼ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿੱਚ ਅਹਿਮ ਅਹੁਦਿਆਂ ਉੱਪਰ ਤਾਇਨਾਤ ਰਹੇ ਸਨ। ਸਟਿੰਗ ਓਪਰੇਸ਼ਨ ਦਾ ਇਹ ਉਤਾਰਾ ਰਾਜ ਅਤੇ ਇਸ ਦੇ ਅਧਿਕਾਰੀਆਂ ਦੀ ਮਨੁੱਖਤਾ ਵਿਰੁੱਧ ਜੁਰਮਾਂ ਵਿੱਚ ਮਿਲ਼ੀਭੁਗਤ ਦਾ ਭਾਂਡਾ ਭੰਨਦਾ ਹੈ।
ਉਹਨਾਂ ਮਾਮਲਿਆਂ ਬਾਰੇ ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾਧਾਰੀ ਹੋਣ ਅਤੇ ਉਹਨਾਂ ਦੇ ਗੁਜਰਾਤ ਤੋਂ ਦਿੱਲੀ ਤਕ ਪਹੁੰਚਣ ਦੇ ਸਫ਼ਰ ਦੇ ਨਾਲ਼ੋਂ-ਨਾਲ਼ ਚੱਲਦੇ ਹਨ, ਸਨਸਨੀਖੇਜ਼ ਖੁਲਾਸੇ ਕਰਦੀ ਹੋਈ ਇਹ ਕਿਤਾਬ ਉਹਨਾਂ ਲੋਕਾ ਦੀ ਜ਼ੁਬਾਨੀ ਗੁਜਰਾਤ ਦੇ ਸੱਚ ਨੂੰ ਦਬਾਉਣ ਦੀ ਦਾਸਤਾਨ ਬਿਆਨ ਕਰਦੀ ਹੈ, ਜਿਨ੍ਹਾਂ ਨੇ ਸੱਚ ਕਮਿਸ਼ਨਾਂ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਪਰ ਸਟਿੰਗ ਰਿਕਾਰਡਿੰਗ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਛੁਪਾਇਆ। ਉਹਨਾਂ ਦੇ ਬਿਆਨ ਇਸ ਅਨੂਠੀ ਕਿਤਾਬ ਦਾ ਆਧਾਰ ਹਨ।
Pehli Kitaab (Theth Punjabi di) (New Addition April 2018)
₹ 380.00
Rajiv Gandhi Katal Kand (Baljit Singh)
₹ 240.00
21 ਮਈ 1991 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਚੋਣ ਪ੍ਰਚਾਰ ਦੌਰਾਨ ਬੰਬ ਧਮਾਕੇ 'ਚ ਉਡਾ ਦਿੱਤਾ ਗਿਆ ਸੀ। ਉਸ ਸਮੇਂ ਰਾਜੀਵ ਗਾਂਧੀ, ਸਿੱਖ ਜੁਝਾਰੂ ਗਰੁੱਪਾਂ ਦੀ 'ਹਿੱਟ ਲਿਸਟ' ਵਿੱਚ ਪਹਿਲੇ ਨੰਬਰ ਤੇ ਹੋਣ ਕਾਰਨ ਇੱਕ ਵਾਰ ਹਰ ਕਿਸੇ ਨੂੰ ਇਹ ਜਾਪਿਆ ਕਿ ਇਹ ਕਤਲ ਸਿੱਖ ਜੁਝਾਰੂਆਂ ਨੇ ਕੀਤਾ ਹੋਵੇਗਾ। ਖ਼ੁਫ਼ੀਆ ਏਜੰਸੀਆਂ ਤੇ ਪੁਲਿਸ ਨੂੰ ਵੀ ਇਹੀ ਜਾਪਿਆ। ਸਿੱਖ ਜੁਝਾਰੂ ਉਸ ਨੂੰ ਕਤਲ ਦੇ ਕਈ ਯਤਨ ਕਰ ਵੀ ਚੁੱਕੇ ਸਨ, ਪਰ ਇਹ ਕਤਲ ਸਿੱਖਾਂ ਨੇ ਨਹੀਂ ਸੀ ਕੀਤਾ।
ਰਾਜੀਵ ਗਾਂਧੀ ਦੇ ਕਤਲ ਦੀ ਯੋਜਨਾ ਕਿਵੇਂ ਬਣੀ, ਉਸ ਵਿੱਚ ਕੀ ਰੁਕਾਵਟਾਂ ਆਈਆਂ ਤੇ ਕਿਵੇਂ ਉਸ ਯੋਜਨਾ ਨੂੰ ਲਿਟੇ ਕਾਰਕੁੰਨਾਂ ਵੱਲੋਂ ਸਫਲਤਾ ਦੇ ਨਾਲ਼ ਸਿਰੇ ਚਾੜ੍ਹਿਆ ਗਿਆ।
ਰਾਜੀਵ ਗਾਂਧੀ ਦੇ ਕਤਲ ਦੀ ਜਾਂਚ ਕਿਵੇਂ ਅਰੰਭ ਹੋਈ, ਕਿਵੇਂ ਸੁਰਾਗ ਮਿਲ਼ੇ ਕਿਵੇਂ ਪੁਲਿਸ ਇਸ ਕਤਲ ਲਈ ਜ਼ਿੰਮੇਵਾਰ ਖਾੜਕੂਆਂ ਤਕ ਪਹੁੰਚੀ। ਇਸ ਸਾਰੇ ਵੇਰਵੇ ਦੇ ਨਾਲ਼ ਨਾਲ਼ ਲਿਟੇ (ਲਿਬਰੇਸ਼ਨ ਟਾਈਗਰ ਆਫ਼ ਤਾਮਿਲ ਈਲਮ) ਦੇ ਸੰਘਰਸ਼ ਦਾ ਅਰੰਭ ਤੋਂ ਅਖ਼ੀਰ ਤਕ ਵੇਰਵਾ ਇਸ ਪੁਸਤਕ ਵਿੱਚ ਦਰਜ ਹੈ।

Reviews
There are no reviews yet.