ਹਿੰਦੂ ਕਈ ਸਦੀਆਂ ਗ਼ੁਲਾਮ ਰਹੇ ਅਤੇ ਅਤੇ ਉਹਨਾਂ ਦੀ ਘੋਰ ਦੁਰਦਸ਼ਾ ਹੁੰਦੀ ਰਹੀ। ਹਰ ਪਾਸੇ ਝੂਠ, ਬੁਜ਼ਦਿਲੀ ਅਤੇ ਜ਼ੁਲਮ ਫੈਲਿਆ ਹੋਇਆ ਸੀ। ਇਹਨਾਂ ਹਾਲਾਤ ਵਿਚ ਸਿੱਖ ਵਿਚਾਰਧਾਰਾ ਪੈਦਾ ਹੋਈ ਅਤੇ ਹੌਲੀ-ਹੌਲੀ ਇਕ ਮੁਕੰਮਲ ਧਰਮ ਵਿਚ ਵਿਕਸਤ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਇਕ ਵੱਖਰੀ ਕੌਮ ਕਾਇਮ ਕੀਤੀ ਅਤੇ ਇਸ ਨੂੰ ਸਦੀਵੀ ਚੜ੍ਹਦੀ ਕਲਾ ਅਤੇ ਅਣਥੱਕ ਸ਼ਕਤੀ ਬਖ਼ਸ਼ ਕੇ ‘ਪਾਤਸ਼ਾਹੀ’ ਦੀ ਮੰਜ਼ਿਲ ਵੱਲ ਤੋਰ ਦਿੱਤਾ। ਸਿੱਖਾਂ ਨੇ ਸੌ ਸਾਲ ਘੋਰ ਸੰਘਰਸ਼ ਕੀਤਾ ਅਤੇ ਅਖ਼ੀਰ, ਮਹਾਰਾਜਾ ਰਣਜੀਤ ਸਿੰਘ ਦੇ ਅਧੀਨ, ਆਪਣਾ ਸ਼ਾਨਦਾਰ ਰਾਜ ਕਾਇਮ ਕਰ ਲਿਆ। ਉਸ ਦੀ ਮੌਤ ਪਿੱਛੋਂ ਰਾਜ ਖ਼ਤਮ ਹੋ ਗਿਆ।
ਕਾਂਗਰਸ , ਜੋ ਕਿ ਹਿੰਦੂਆਂ ਦੀ ਨੁਮਾਇੰਦਾ ਸੀ, ਨੇ ਪਾਕਿਸਤਾਨ ਬਣਵਾ ਕੇ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਬਾਹਰ ਕੱਢ ਦਿੱਤੋ ਤਾਂ ਕ ਬੱਚਦੇ ਹਿੰਦੁਸਤਾਨ ਵਿਚ ਹਿੰਦੂ ਰਾਜ ਕਾਇਮ ਕੀਤਾ ਜਾ ਸਕੇ। ਜਾਣ ਤੋਂ ਪਹਿਲਾਂ ਅੰਗਰੇਜ਼ ਸਿੱਖਾਂ ਦੇ ‘ਸਿਆਸੀ ਪੈਰ’ ਲਾ ਕੇ ਇਹਨਾਂ ਦਾ ਭਵਿੱਖ ਮਹਿਫ਼ੂਜ਼ ਕਰਨਾ ਚਾਹੁੰਦੇ ਸਨ ਪਰ ਸਿੱਖਾਂ ਦੇ ਮਹਾਮੂਰਖ ਲੀਡਰ ਕਾਂਗਰਸ ਦੇ ਟੇਟੇ ਚੜ੍ਹੇ ਹੋਏ ਸਨ ਅਤੇ ਉਹਨਾਂ ਨੇ ਆਪਣੀ ਕੌਮ ਦੇ ਭਵਿੱਖ ਦੀ ਕੋਈ ਪ੍ਰਵਾਹ ਨਾ ਕੀਤੀ।
ਅਕਾਲੀਆਂ ਨੇ ਐਸ.ਵਾਈ.ਐਲ. ਨਹਿਰ ਰੋਕਣ ਵਾਸਤੇ ਮੋਰਚਾ ਸ਼ੁਰੂ ਕਰ ਦਿੱਤਾ। ਸਰਕਾਰ ਦੇ ਜ਼ੁਲਮ ਕਾਰਨ ਮੋਰਚਾ ਵੱਖਵਾਦੀ ਸ਼ਕਲ ਲੈ ਗਿਆ ਅਤੇ ਦਿਨ-ਬ-ਦਿਨ ਹਿੰਸਾ ਵਿਚ ਵਾਧਾ ਹੋਣ ਲੱਗਾ। ਸਿੱਖਾਂ ਦੀ ਲੀਡਰੀ ਸੰਤ ਭਿੰਡਰਾਂਵਾਲੇ ਦੇ ਹੱਥਾਂ ਵਿਚ ਚਲੀ ਗਈ। ਸੰਤ ਭਿੰਡਰਾਂਵਾਲੇ ਨੂੰ ਖ਼ਤਮ ਕਰਨਾ ਅਕਾਲੀਆਂ ਦੀ ਪਹਿਲੀ ਲੋੜ ਬਣ ਗਈ। ਓਧਰ ਸਾਰੀਆਂ ਹਿੰਦੂ ਪਾਰਟੀਆਂ ਫ਼ੌਜੀ ਕਾਰਵਾਈ ਕਰਨ ਲਈ ਕਾਵਾਂ ਰੌਲੀ ਪਾ ਰਹੀਆਂ ਸਨ। ਅਕਾਲੀਆਂ ਵੱਲੋਂ ਮਿਲਵਰਤਨ ਮਿਲ ਜਾਣ ‘ਤੇ ਸੈਂਟਰ ਨੇ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਭਾਰੀ ਤਬਾਹੀ ਤੋਂ ਇਲਾਵਾ ਵੱਡਾ ਕਤਲੇਆਮ ਹੋਇਆ। ਸਿੱਖਾਂ ਦਾ ਗ਼ੁੱਸਾ ਇੰਦਰਾ ਗਾਂਧੀ ਦੇ ਕਤਲ ਦੇ ਰੂਪ ਵਿਚ ਨਿਕਲਿਆ , ਜਿਸ ਪਿੱਛੋਂ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।
ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕਰਕੇ ਬਰਨਾਲਾ ਮਨਿਸਟਰੀ ਬਦਲੇ ਪੰਜਾਬ ਦਾ ਪਾਣੀ ਵੇਚ ਦਿੱਤਾ। ਹੁਣ ਅਕਾਲੀ ਲੀਡਰਾਂ ਨੇ ਅਪਣੀ ਤਾਕਤ ਬਹਾਲ ਕਰਨ ਲਈ ਜੁਝਾਰੂ ਸਿੱਖ ਨੌਜਵਾਨਾਂ ਨੂੰ ਖ਼ਤਮ ਕਰਨ ਦਾ ਮਨਸੂਬਾ ਬਣਾ ਲਿਆ। ਬੜੀ ਚਲਾਕੀ ਨਾਲ ਉਹਨਾਂ ਨੇ ਕਾਂਗਰਸ ਦੀ ਸਰਕਾਰ ਬਣਵਾ ਦਿੱਤੀ, ਜਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤਸੀਹੇ ਦਿੱਤੇ ਅਤੇ ਮਾਰ ਮੁਕਾਇਆ। ਵੱਖਵਾਦੀ ਲਹਿਰ ਕੁਚਲ ਦਿੱਤੀ ਗਈ, ਪਰ ਗੁਰੂ ਸਾਹਿਬ ਨੇ ਸਿੱਖਾਂ ਦੀ ਜਿਹੜੀ ਤਕਦੀਰ ਨਿਸਚਿਤ ਕਰ ਦਿੱਤੀ ਹੈ, ਉਸ ਨੂੰ ਕੋਈ ਮੇਟਣਹਾਰ ਨਹੀਂ। ਉਦੋਂ ਤੋਂ ਅਕਾਲੀ ਅਤੇ ਕਾਂਗਰਸੀ ਵਾਰੀ-ਵਾਰੀ ਰਾਜ ਕਰ ਰਹੇ ਹਨ ਅਤੇ ਆਪਣਾ-ਅਪਣਾ ਚਾਕੂ ਚਲਾ ਰਹੇ ਹਨ। ਮੁਲਕ ਵਿਚ ਚੱਲ ਰਹੇ ਹਾਲਾਤ ਦੇ ਮੱਦੇ ਨਜ਼ਰ ਭਵਿੱਖ ਚੰਗਾ ਨਹੀਂ ਦਿਸਦਾ।
ਇਹ ਕਿਤਾਬ ਕਈ ਵੱਡੇ ਝੂਠਾਂ ਅਤੇ ਧੋਖਿਆਂ ਨੂੰ ਨੰਗਾ ਕਰਦੀ ਹੈ, ਇਸ ਲਈ ਕਈਆਂ ਨੂੰ ਚੰਗੀ ਨਹੀਂ ਲੱਗੇਗੀ। ਪਰ ਜਿਨ੍ਹਾਂ ਦੀਆਂ ਸਿੱਖੀ ਭਾਵਨਾਵਾਂ ਹਨ, ਉਹਨਾਂ ਨੂੰ ਜ਼ਰੂਰ ਪਸੰਦ ਆਵੇਗੀ। ਇਹ ਸਿੱਖਾਂ ਨੂੰ ਆਪਣਾ ਅਜ਼ੀਮ ਵਿਰਸਾ ਅਤੇ ਅਸਲੀ ਮੰਜ਼ਲ ਯਾਦ ਕਰਾਏਗੀ।
1984 ਤੋਂ ਦੋ ਸਾਲ ਪਹਿਲਾਂ ਅਤੇ ਦਸ ਸਾਲ ਬਾਅਦ ਦੇ ਸਮੇਂ ਦੌਰਾਨ ਪੰਜਾਬ ਵਿਚ ਹੋਈਆਂ ਘਟਨਾਵਾਂ, ਖਾਸ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉੱਪਰ ਹਿੰਦੁਸਤਾਨੀ ਫੌਜ ਦੇ ਹਮਲੇ ਨੇ ਬਹੁਤ ਲੋਕਾਂ ਨੂੰ ਝੰਜੋੜਿਆ । ਭਾਵੇਂ ਇਹ ਕਿਤਾਬ ਮੋਟੇ ਤੌਰ ‘ਤੇ ਸਿੱਖਾਂ ਬਾਰੇ ਹੈ, ਪਰ ਇਹ ਆਮ ਜੀਵਨ ਦੇ ਕਾਫੀ ਵਿਸ਼ਿਆਂ ਨੂੰ ਛੋਂਹਦੀ ਹੈ ਅਤੇ ਵਿਚਾਰਵਾਨ ਲੋਕਾਂ ਵਾਸਤੇ ਇਹ ਜ਼ਰੂਰ ਦਿਲਚਸਪ ਸਾਬਤ ਹੋਵੇਗੀ । ਇਹ ਕਿਤਾਬ ਪੰਜ ਛੇ ਸਾਲ ਪਹਿਲਾਂ “A Story of the Sikhs : Pursuit of Sovereignty” ਦੇ ਨਾਮ ਹੇਠ ਅੰਗ੍ਰੇਜ਼ੀ ਵਿਚ ਛਪੀ ਸੀ ।
Reviews
There are no reviews yet.