Categories
Sikh Itihaas Vol 3 (Max Arthur Macauliffe)

Sikh Itihaas Vol 3 (Max Arthur Macauliffe)

Availability: In stock

INR 600.00

ਅੰਗਰੇਜ਼ ਵਿਦਵਾਨ ‘ਮੈਕਸ ਆਰਥਰ ਮੈਕਾਲਿਫ’ (੧੦ ਸਤੰਬਰ ੧੮੪੧-੧੫ ਮਾਰਚ ੧੯੧੩) ੧੮੬੨ ਵਿੱਚ ਆਈ.ਸੀ.ਐਸ. ਅਫ਼ਸਰ ਬਣਿਆ ਅਤੇ ਫ਼ਰਵਰੀ ੧੮੬੪ ਵਿੱਚ ਪੰਜਾਬ ਆਇਆ। ਇੱਕ ਅਧਿਕਾਰੀ ਵਜੋਂ ਪੰਜਾਬ ਪੁੱਜਣ ਤੋਂ ਛੇਤੀ ਮਗਰੋਂ ਉਸ ਨੂੰ ਅੰਮ੍ਰਿਤਸਰ ਦੀ ਦੀਵਾਲੀ ਵੇਖਣ ਦਾ ਮੌਕਾ ਮਿਲ਼ਿਆ। ਓਥੋਂ ਦੇ ਸ਼ਾਂਤ ਮਾਹੌਲ ਨੇ ਅਤੇ ਸਮਝ ਵਿੱਚ ਨਾ ਆਈ ਹੋਣ ਦੇ ਬਾਵਜੂਦ ਸੰਗੀਤ ਨਾਲ਼ ਗਾਈ ਜਾ ਰਹੀ ਬਾਣੀ ਨੇ ਉਸ ਨੂੰ ਪ੍ਰਭਾਵਿਤ ਕੀਤਾ। ਮਗਰੋਂ ਉਸ ਨੇ ਕਿਸੇ ਤੋਂ ਓਥੇ ਗਾਏ ਗਏ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿੱਚ ਸਮਝੇ ਤਾਂ ਉਹ ਰਚਨਾ ਦੀ ਦਾਰਸ਼ਨਿਕ ਬੁਲੰਦੀ ਤੇ ਅਧਿਆਤਮਕ ਗਹਿਰਾਈ ਮਹਿਸੂਸ ਕਰ ਕੇ ਧੰਨ ਹੀ ਹੋ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀਆਂ ਧਾਰਮਿਕ ਰਵਾਇਤਾਂ ਵਿੱਚ ਉਸ ਦੀ ਤਿੱਖੀ ਦਿਲਚਸਪੀ ਜਗਾ ਦਿੱਤੀ। ਸਿੱਟੇ ਵਜੋਂ ਉਸ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਸੰਬੰਧੀ ਲੇਖ ਲਿਖਣੇ ਸ਼ੁਰੂ ਕੀਤੇ ਜੋ ੧੮੭੫-੮੧ ਦੇ ਸਮੇਂ ਵਿੱਚ ‘ਕੈਲਕਟਾ ਰੀਵਿਊ’ ਨਾਂ ਦੇ ਰਸਾਲੇ ਵਿੱਚ ਛਪਦੇ ਰਹੇ। ਇਸ ਦੌਰਾਨ ਉਸ ਨੇ ਪੰਜਾਬੀ ਅਤੇ ਕੁਝ ਹੋਰ ਭਾਰਤੀ ਭਾਸ਼ਾਵਾਂ ਦੀ ਕੰਮਕਾਜੀ ਜਾਣਕਾਰੀ ਵੀ ਪ੍ਰਾਪਤ ਕੀਤੀ। ਜਿਉਂ-ਜਿਉਂ ਸਿੱਖ ਧਰਮ ਅਤੇ ਬਾਣੀ ਵਿੱਚ ਉਸ ਦੀ ਦਿਲਚਸਪੀ ਵਧਦੀ ਗਈ, ਉਹ ਇਸ ਸਿੱਟੇ ਉੱਤੇ ਪੁੱਜਦਾ ਗਿਆ ਕਿ ਉਸ ਦਾ ਅਸਲ ਟੀਚਾ ਅਤੇ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿੱਚ ਅਨੁਵਾਦਣਾ ਹੈ। ਉਹ ੧੮੯੩ ਵਿੱਚ ਆਈ.ਸੀ.ਐਸ. ਅਫ਼ਸਰ ਵਜੋਂ ਰਿਟਾਇਰ ਹੋਇਆ। ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰ ਕੇ ਇੰਨਾ ਨਿਹਾਲ ਹੋਇਆ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਯੂਰਪ ਵਿੱਚ ਪੁੱਜਦਾ ਕਰਨ ਲਈ ਇਸ ਦਾ ਅੰਗਰੇਜ਼ੀ ‘ਚ ਤਰਜ਼ਮਾ ਕਰਨਾ ਅਰੰਭਿਆ। ਲਾਹੌਰ ਖ਼ਾਲਸਾ ਦੀਵਾਨ ਦੇ ਆਗੂ ਪ੍ਰੋ. ਗੁਰਮੁਖ ਸਿੰਘ ਦੀ ਪ੍ਰੇਰਨਾ ਸਦਕਾ ਉਹਨਾਂ ਗੁਰਬਾਣੀ ਦੇ ਤਰਜ਼ਮਾ ਕਰਨ ਦਾ ਅਹਿਦ ਕੀਤਾ। ਉਸ ਨੂੰ ਇਸ ਮਾਮਲੇ ਵਿੱਚ ਉਸ ਦੇ ਆਪਣੇ ਈਸਾਈ ਭਾਈਚਾਰੇ ਵੱਲੋਂ ਵਿਰੋਧ ਦਾ ਸਾਮ੍ਹਣਾ ਤਾਂ ਕਰਨਾ ਹੀ ਪਿਆ, ਸਿੱਖ ਭਾਈਚਾਰੇ ਨੇ ਵੀ ਉਸ ਦੇ ਰਾਹ ਵਿੱਚ ਕਈ ਤਰ੍ਹਾਂ ਦੀਆਂ ਅੜਚਣਾਂ ਡਾਹੀਆਂ। ਇਸ ਬਦਲੇ ਬਰਤਾਨਵੀ ਹਕੂਮਤ ਨੇ ਉਸ ਦੀ ਖਿਚਾਈ ਵੀ ਕੀਤੀ। ਉਸ ਦੇ ਨਿੱਜੀ ਸਹਾਇਕ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ ਕਿ ਮੈਕਾਲਿਫ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਦਿਨਾਂ ਵਿੱਚ ਹਰ ਸਵੇਰ ਅਰਦਾਸ ਕਰਿਆ ਕਰਦਾ। ਮਰਨ ਤੋਂ ਦਸ ਮਿੰਟ ਪਹਿਲਾਂ ਉਸ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਮਰਨ ਉਪਰੰਤ ਉਸ ਦਾ ਈਸਾਈਆਂ ਨੇ ਤਾਂ ਨਿਰਾਦਰ ਕੀਤਾ ਹੀ, ਸਿੱਖਾਂ ਨੇ ਵੀ ਘੱਟ ਨਾ ਕੀਤੀ। ਅੱਜ ਗੁਰੂ ਗ੍ਰੰਥ ਸਾਹਿਬ ਦੇ ਤਰਜਮੇ ਕਰਕੇ ਸਿੱਖ ਪੰਥ ਵਿੱਚ ਉਸ ਦਾ ਬਹੁਤ ਇੱਜ਼ਤ-ਮਾਣ ਹੈ।
ਇਹਨਾਂ ਦੋਹਾਂ ਕਿਤਾਬਾਂ ਵਿੱਚ ਉਸ ਨੇ ਗੁਰੁ ਸਾਹਿਬਾਨਾਂ ਤੋਂ ਲੈ ਕੇ ਭਗਤ ਸਾਹਿਬਾਨ ਦੇ ਜੀਵਨ ਬ੍ਰਿਤਾਂਤ ਬਾਰੇ ਵਿਸਥਾਰ ਵਿੱਚ ਲਿਖਿਆ ਹੈ। ਇਹ ਕਿਤਾਬਾਂ ਬਹੁਤ ਖੋਜ ਭਰਪੂਰ ਹਨ। ਹਰ ਸਿੱਖ ਨੂੰ ਇਹ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ ਹਨ।

Additional Information

Weight 1.200 kg

Reviews

There are no reviews yet.

Be the first to review “Sikh Itihaas Vol 3 (Max Arthur Macauliffe)”