Categories
Sarmaya

Sarmaya (Part-1-3) by: Karl Marx

Availability: In stock

INR 1,800.00

ਇਹ ਕਾਰਲ ਮਾਰਕਸ ਦੀ ਇਤਿਹਾਸਕ ਪੁਸਤਕ “ਸਰਮਾਇਆ” ਦਾ ਪੰਜਾਬੀ ਅਨੁਵਾਦ ਹੈ । ਇਸ ਪੁਸਤਕ ਨੂੰ ਤਿੰਨ ਜਿਲਦਾਂ ਵਿਚ ਵੰਡਿਆਂ ਗਿਆ ਹੈ। ਇਸ ਪੁਸਤਕ ਨੂੰ “ਮਜ਼ਦੂਰ ਲਹਿਰ ਦੀ ਬਾਈਬਲ” ਦਾ ਨਾਉਂ ਦਿਤਾ ਜਾਂਦਾ ਹੈ । ਭਾਵ ਇਹ ਸੰਸਾਰ-ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਲਹਿਰ ਦਾ ਸਭ ਤੋਂ ਮਹੱਤਵ-ਭਰਿਆ ਗ੍ਰੰਥ ਹੈ । ਪਰ ਇਹ ਗ੍ਰੰਥ ਇਕ ਵਿਸ਼ਵਾਸ-ਸੂਚੀ ਜਾਂ ਮੰਤਰ-ਸੰਗ੍ਰਹਿ ਨਹੀਂ । ਇਹ ਸਰਮਾਏਦਾਰੀ ਪਰਬੰਧ ਦਾ ਵਿਗਿਆਨਕ ਵਿਸ਼ਲੇਸ਼ਣ ਕਰ ਕੇ ਇਸ ਅੰਦਰਲੀ ਜਮਾਤੀ ਟੱਕਰ ਤੇ ਘੋਲ ਨੂੰ ਪਰਤੱਖ ਕਰਦਾ ਹੈ ਤੇ ਸਿੱਧ ਕਰਦਾ ਹੈ ਕਿ ਇਸ ਦਾ ਅੰਤ ਅਵੱਸ਼ ਹੈ । ਇਹ ਇਸ ਪਰਬੰਧ ਦੇ ਵਿਕਾਸ-ਨਿਯਮ ਦੀ ਖੋਜ ਕਰਦਾ ਹੈ । ਇਸ ਦੇ ਬੀਤੇ ਤੇ ਵਰਤਮਾਨ ਉਤੇ ਚਾਨਣਾ ਪਾ ਕੇ ਇਸ ਦੇ ਭਵਿੱਖ ਨੂੰ ਚਿੱਤਰਦਾ ਹੈ ਜੋ ਭਵਿੱਖ ਅੱਜ ਵਰਤਮਾਨ ਬਣ ਚੁੱਕਿਆ ਹੈ । ਇਹ “ਕਦਰ” ਦਾ ਵਿਸ਼ਲੇਸ਼ਣ ਕਰ ਕੇ “ਵਾਧੂ ਕਦਰ” ਦਾ ਪਰਸਿੱਧ ਵਿਗਿਆਨਕ ਤੇ ਇਨਕਲਾਬੀ ਸਿਧਾਂਤ ਖੋਜਦਾ ਹੈ ਜੋ ਪਿਛਲੇ ਸਵਾ ਸੌ ਸਾਲ ਤੋਂ ਮਜ਼ਦੂਰ ਜਮਾਤ ਦੀ ਇਨਕਲਾਬੀ ਲਹਿਰ ਦਾ ਇਕ ਜ਼ਬਰਦਸਤ ਹਥਿਆਰ ਹੈ । ਇਹ ਇਤਿਹਾਸ ਦੇ ਪਦਾਰਥਵਾਦੀ ਤੇ ਵਿਰੋਧ-ਵਿਕਾਸੀ ਨਿਰਣੇ ਨੂੰ ਸਾਕਾਰ ਰੂਪ ਦਿੰਦਾ ਹੈ । ਸਰਮਾਏਦਾਰੀ ਸਮਾਜ ਨੂੰ ਇਸ ਦੀ ਰੌਸ਼ਨੀ ਵਿਚ ਚੀਰਦਾ ਫਾੜਦਾ ਹੈ ਅਤੇ ਫੇਰ ਜੀਊਂਦੇ ਜਾਗਦੇ ਰੂਪ ਵਿਚ ਦਰਸਾ ਕੇ ਇਸ ਦੇ ਵਿਕਾਸ-ਨਿਯਮ ਉਜਾਗਰ ਕਰਦਾ ਹੈ । ਏਸੇ ਲਈ “ਸਰਮਾਇਆ” ਨੂੰ ਰਾਜਨੀਤਕ ਆਰਥਕਤਾ ਵਿਚ ਇਕ ਇਨਕਲਾਬ ਦੇ ਤੁਲ ਮੰਨਿਆ ਗਿਆ ਹੈ । ਇਹ ਮਜ਼ਦੂਰ ਜਮਾਤ ਦੀ ਰਾਜਨੀਤਕ ਆਰਥਕਤਾ ਦੀ ਵਿਗਿਆਨਕ ਵਿਆਖਿਆ ਹੈ । ਮਾਰਕਸ ਦੀ ਜਗਤ-ਪ੍ਰਸਿੱਧ ਰਚਨਾ ਦਾ ਇਹ ਪੰਜਾਬੀ ਰੂਪ ਜਿਥੇ “ਸਰਮਾਇਆ” ਵਰਗੀ ਮੋਢੀ-ਵਿਗਿਆਨਿਕ ਕਿਰਤ ਦੇ ਅਧਿਐਨ ਵਿਚ ਸਹਾਈ ਹੋਵੇਗਾ, ਉਥੇ ਅਜੋਕੇ ਜਨਤਕ ਸੰਗਰਾਮ ਵਿਚ ਵੀ ਯਥਾ-ਸ਼ਕਤ ਹਿੱਸਾ ਪਾਉਣ ਲਈ ਪ੍ਰੇਰਨਾਂ ਦਾ ਸੋਮਾ ਬਣੇਗਾ ।

Additional Information

Weight 2.6 kg

Reviews

There are no reviews yet.

Be the first to review “Sarmaya (Part-1-3) by: Karl Marx”