Santali Duni Churasi (Bajwa Sukhwinder)
₹ 195.00
Out of stock
“ਬੂਟਾ ਸਿੰਘ ਰਫਿਉਜੀ” ਕਹਾਣੀ 47 ਦੀ ਵੰਡ ਤੋਂ ਬਾਅਦ ਦੇ ਹਲਾਤਾਂ ਤੇ ਹੈ। ਪਤਾ ਨਹੀਂ ਕੀ ਸਮਾਂ ਸੀ ਉਹ। ਚੰਗੇ ਭਲੇ ਵੱਸਦੇ ਇਨਸਾਨ ਦਾਨਵ ਬਣ ਗਏ, ਤੇ ਕੁਝ ਉਹਨਾਂ ਵਿਚੋਂ ਰੱਬ ਬਣ ਗਏ। ਬੂਟਾ ਸਿੰਘ ਵੀ ਬਸ਼ੀਰ ਨੂੰ ਰੱਬ ਹੋ ਕੇ ਮਿਲਿਆ। ਲੋਕਾਂ ਦੀ ਭੀੜ ਵਿੱਚ ਸਹਿਮੇ ਖੜੇ ਬਸ਼ੀਰ ਨੂੰ ਅਜਿਹਾ ਹਿੱਕ ਨਾਲ ਲਾਇਆ ਕਿ ਫਿਰ ਉਹ ਅਲੱਗ ਨਾ ਹੋ ਸਕੇ। ਇਹ ਸ਼ਾਇਦ ਆਪਣਾ ਹੀ ਫੈਸਲਾ ਹੁੰਦਾ ਹੈ ਕਿ ਰੱਬ ਬਣਨਾ ਹੈ ਜਾਂ ਸ਼ੈਤਾਨ।
“ਚੀਸ” ਕਹਾਣੀ ਰੰਗ ਬਦਲਦੇ ਰਿਸ਼ਤਿਆਂ ਬਾਰੇ ਹੈ। ਆਪਣੇ ਹਿੱਸੇ ਤੋਂ ਵੱਧ ਹਾਸਲ ਕਰਨ ਦਾ ਲਾਲਚ ਕਿਉਂ ਹੋ ਜਾਂਦਾ ਹੈ? ਜੇ ਤੁਹਾਡਾ ਆਪਣੇ ਹਿੱਸੇ ਨਾਲ ਨਹੀਂ ਸਰ ਰਿਹਾ ਤਾਂ ਦੂਜੇ ਦੇ ਘੱਟ ਨਾਲ ਸਰ ਜਾਊ । ਪੁਰਾਣੇ ਕੀਤੇ ਵਿਹਾਰ ਸਭ ਭੁੱਲ ਜਾਂਦਾ ਹੈ ਤੇ ਪੈਸਾ ਅੱਗੇ ਆ ਜਾਂਦਾ ਹੈ। ਜੋ ਪਹਿਲਾਂ ਪਿਆਰ ਹੁੰਦਾ ਉਹ ਨਕਲੀ ਹੁੰਦਾ ਜਾਂ ਸਮਾਂ ਪਾ ਕੇ ਬਦਲ ਜਾਂਦਾ?
“ਓਪਰੀ ਕਸਰ” ਕਹਾਣੀ ਜੁੜੇ ਰਿਸ਼ਤਿਆਂ ਬਾਰੇ ਹੈ। ਜਰੂਰੀ ਨਹੀ ਉਹ ਰਿਸ਼ਤੇ ਕਿਸੇ ਨਾਲ ਹੀ ਜੁੜੇ ਹੋਣ। ਉਹ ਕੋਈ ਚੀਜ ਵੀ ਹੋ ਸਕਦੀ ਹੈ।
“ਸੰਤਾਲੀ ਦੂਣੀ ਚੁਰਾਸੀ ” ਕਹਾਣੀ ਤਾਂ ਪੰਜਾਬ ਦੀ ਕਹਾਣੀ ਹੈ। ਅਜੇ ਸੰਤਾਲੀ ਦੇ ਜ਼ਖ਼ਮ ਨਹੀਂ ਸੀ ਮੁੱਕੇ ਚੁਰਾਸੀ ਨੇ ਨਵੇਂ ਦੇ ਦਿੱਤੇ। ਅਸੀਂ ਤਾਂ ਬੱਸ ਸੁਣ ਲੈਂਦੇ ਹਾਂ ਪੜ ਲੈਂਦੇ ਹਾਂ ਪਰ ਜਿਨ੍ਹਾਂ ਨੇ ਹੰਢਾਇਆ ਇਹ ਸਭ ਉਹਨਾਂ ਦੇ ਮਾਨਸਿਕ ਹਾਲਾਤ ਸਮਝਣ ਲਈ ਸ਼ਾਇਦ ਡੂੰਘੀ ਤਰਾਂ ਇਸ ਗੱਲ ਬਾਰੇ ਸੋਚਣਾ ਪਵੇਗਾ।
“ਨਾਗਵਲ” ਕਹਾਣੀ ਇੱਕ ਔਰਤ ਦੀ ਕਹਾਣੀ ਹੈ। ਕਿਹੜਾ ਨਕਾਬ ਉਹਨੇ ਪਹਿਨਿਆ ਹੈ ਤੇ ਅੰਦਰਲਾ ਚਿਹਰਾ ਕੀ ਹੈ। ਕਿਸਦੀ ਜੁੱਤੀ ਕਿੱਥੋਂ ਚੁਭ ਰਹੀ ਹੈ। ਕਿਵੇਂ ਕੋਈ ਜਾਣ ਸਕਦਾ ਹੈ ਤੇ ਉਸਦੀ ਚੁਭਦੀ ਜੁੱਤੀ ਵਿੱਚ ਉਹ ਕਦ ਤੋਂ ਚੱਲ ਰਿਹਾ ਇਹ ਵੀ ਕਿਸੇ ਹੋਰ ਲਈ ਸਮਝਣਾ ਔਖਾ।
“ਬਰੋਟੇ ਹੇਠ ਧੁੱਪ” ਨੇ ਮੈਨੂੰ ਉਹ ਲਾਈਨ ਯਾਦ ਕਰਵਾ ਦਿੱਤੀ ਕਿ ਉਹ ਲੋਕ ਪਿਆਰ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਜਿੰਦਗੀ ਨੇ ਬਾਣੀਆ ਬਣਾ ਦਿੱਤਾ ਹੈ। ਪਿਆਰ ਕਰਦੇ ਹੋਣ ਦੇ ਬਾਵਜੂਦ ਵੀ ਮਜਬੂਰੀਆਂ ਪਿਆਰ ਤੋਂ ਮੁੱਖ ਮੋੜਨ ਤੇ ਮਜਬੂਰ ਕਰ ਦਿੰਦੀਆਂ ਹਨ। ਰਵਨੀਤ ਦਾ ਇਹ ਸੱਚ ਲੱਗਦਾ ਹੈ ਕਿ ਜਿਸ ਦਿਨ ਆਪਣੇ ਹੱਥੀਂ ਰੀਝਾਂ ਨੂੰ ਮਿੱਟੀ ਹੇਠਾਂ ਦੱਬ ਦੇਈਏ । ਉਸ ਦਿਨ ਬੁਢਾਪਾ ਸਿਰ ਆ ਬੈਠਦਾ ਹੈ।
ਲੇਖਕ ਬਾਜਵਾ ਸੁਖਵਿੰਦਰ ਨੇ ਸ਼ਾਇਦ 47 ਤੇ 84 ਦੇ ਹਲਾਤਾਂ ਤੇ ਸੋਚਣ ਨੂੰ ਬਹੁਤ ਸਮਾਂ ਲਾਇਆ ਹੈ, ਤਾਂ ਹੀ ਸ਼ਾਇਦ ਉਹ ਪਾਤਰਾਂ ਦੀ ਮਨੋਸਥਿਤੀ ਸਮਝਦੇ ਹਨ ਤੇ ਜਦ ਤੱਕ ਉਹਨਾਂ ਦੀ ਮਨੋਸਥਿਤੀ ਨਹੀਂ ਸਮਝ ਪਾਏ ਉਹਨਾਂ ਬਾਰੇ ਲਿਖਣਾ ਮੁਸ਼ਕਿਲ ਹੈ। ਲੇਖਕ ਖ਼ੁਦ ਕਾਫ਼ੀ ਜਜ਼ਬਾਤੀ ਇਨਸਾਨ ਲੱਗਦਾ ਹੈ। ਕਿਉਂਕਿ ਇਹ ਕਹਾਣੀਆਂ ਘਟਨਾਵਾਂ ਨਾਲੋਂ ਜਜ਼ਬਾਤਾਂ ਨੂੰ ਸਾਹਮਣੇ ਲਿਆਉਂਦੀਆਂ ਹਨ। ਵਿਚਾਰਾਂ ਦੀ ਕਸ਼-ਮਕਸ਼ ਚੀਜਾਂ ਦਾ ਮੋਹ, ਰਿਸ਼ਤਿਆਂ ਦੀਆਂ ਤੰਦਾਂ ਤੇ ਪਿਆਰ ਬਹੁਤ ਸੋਹਣੀ ਤਰਾਂ ਦਰਸਾਇਆ ਹੈ।
| Weight | .320 kg |
|---|
You must be logged in to post a review.

Reviews
There are no reviews yet.