Description

ਸਿੱਖ ਕੌਮ ਦੇ ਸੰਕਲਪ ‘ਰਾਜ ਕਰੇਗਾ ਖ਼ਾਲਸਾ’ ’ਤੇ ਆਧਾਰਿਤ ‘ਖ਼ਾਲਿਸਤਾਨ’ ਦੇ ਕੌਮੀ ਨਿਸ਼ਾਨੇ ਦੇ ਵਿਰੱੁਧ ਥੋਥੀਆਂ ਦਲੀਲਾਂ ਦਾ ਪਿਟਾਰਾ ਵਾਰ-ਵਾਰ ਖੁੱਲ੍ਹਦਾ ਹੈ। ਮੁੱਖ ਦਲੀਲ ਹੈ ਕਿ “ਸਿੱਖ ਕੌਮ ਨੇ ਕਿਸੇ ਨਿੱਕੇ ਜਿਹੇ ਖਿੱਤੇ ਦਾ ਰਾਜ ਹਾਸਲ ਕਰਨ ਦੀ ਬਜਾਏ, ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਣਾ ਹੈ।”
ਵਾਹ! ਕਿੰਨੀ ਵਿਸ਼ਾਲ ਸੋਚ ਹੈ ਅਜਿਹੇ ਭਲੇਮਾਣਸਾਂ ਦੀ..!!
ਭਾਵ ਕਿ ਸਿੱਖ ਕੌਮ ਉਸ ਭਿਖਾਰੀ ਵਾਂਗ ਆਪਣਾ ਘਰ ਬਣਾਉਣ ਦੀ ਬਜਾਏ ਬੇਗਾਨੇ ਦਰਾਂ ’ਤੇ ਨਿਰਭਰ ਰਹੇ, ਜੋ ਭਿਖਾਰੀ ਕਹਿੰਦਾ ਹੈ ਕਿ ਸਾਰਾ ਸੰਸਾਰ ਹੀ ਮੇਰਾ ਹੈ, ਪਰ ਉਸ ਨੂੰ ਪੈਰ-ਪੈਰ ’ਤੇ ਜ਼ਲੀਲ ਹੋਣਾ ਪੈਂਦਾ ਹੈ ਅਤੇ ਲੋੜ ਸਮੇਂ ਉਹਦੇ ਲਈ ਕਿਸੇ ਘਰ ਦਾ ਬੂਹਾ ਵੀ ਨਹੀਂ ਖੁੱਲ੍ਹਦਾ।
ਕੀ ਸਿੱਖ ਕੌਮ ਆਪਣਾ ਘਰ ਬਣਾ ਕੇ ਪੂਰੀ ਦੁਨੀਆ ਨੂੰ ਕਲਾਵੇ ਵਿੱਚ ਨਹੀਂ ਲੈ ਸਕਦੀ? ਜਿਹੜਾ ਪਹਿਲਾਂ ਆਪਣੇ ਲਈ ਕੁਝ ਨਾ ਕਰ ਸਕੇ, ਉਹ ਬਾਕੀ ਦੁਨੀਆ ਲਈ ਕੀ ਕਰ ਲਊ?
ਸੋ ਜਿਹੜੇ ‘ਵੱਡੀ ਸੋਚ ਵਾਲ਼ੇ’ ਸਿੱਖਾਂ ਨੂੰ ਨਸੀਹਤ ਦਿੰਦਿਆਂ ਕਹਿੰਦੇ ਹਨ ਕਿ ਸਮੁੱਚੇ ਸੰਸਾਰ ਅਥਵਾ ਮਨੁੱਖਤਾ ਦੀ ਸੇਵਾ ਕਰਨ ਲਈ ਆਪਣਾ ਘਰ ਨਹੀਂ ਬਣਾਉਣਾ ਚਾਹੀਦਾ, ਉਹ ਪਹਿਲਾਂ ਆਪਣੇ ਵੱਲੋਂ ਇੱਕ ਪੈ੍ਰਕਟੀਕਲ ਉਦਾਹਰਨ ਪੇਸ਼ ਕਰਨ ਅਤੇ ਉਹਨਾਂ ਦੇ ਨਾਂ ਅਤੇ ਆਪਣੇ ਘਰਾਂ ਤੇ ਵਾਪਰਕ ਅਦਾਰਿਆਂ ਦੀਆਂ ਜੋ ਵੀ ਰਜਿਸਟਰੀਆਂ ਹਨ, ਉਹ ਕਿਸੇ ਹੋਰ ਦੇ ਨਾਂ ਕਰਵਾ ਦੇਣ ਤੇ ਲੈ ਲੈਣ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ। ਅਸੀਂ ਵੀ ਵੇਖੀਏ ਕਿ ਆਪਣਾ ਘਰ ਬਣਾਏ ਬਿਨਾਂ ਸਾਰੇ ਸੰਸਾਰ ਨੂੰ ਆਪਣਾ ਕਿਵੇਂ ਬਣਾਇਆ ਜਾਂਦਾ ਹੈ, ਪਰ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਭਲਾਈ ਲਈ ‘ਰਾਜ ਕਰੇਗਾ ਖ਼ਾਲਸਾ’ ਦਾ ਸੰਕਲਪ ਬਖ਼ਸ਼ਿਆ ਹੈ ਅਤੇ ਇਸ ਰਾਜ ਦਾ ਨਾਂ ਅਜੋਕੇ ਦੌਰ ਵਿੱਚ ਗੁਰੂ ਨਾਲ਼ ਜੁੜੀ ਸਿੱਖ ਮਾਨਸਿਕਤਾ ਨੇ ‘ਖ਼ਾਲਿਸਤਾਨ’ ਰੱਖਿਆ ਹੈ। ਇਸ ਕਿਤਾਬ ਦਾ ਮਕਸਦ ਸਿੱਖਾਂ ਦੇ ਇਸ ਕੌਮੀ ਨਿਸ਼ਾਨੇ ਦੀ ਸਾਰਥਕਤਾ ਨੂੰ ਦਰਸਾਉਣਾ ਹੈ ਅਤੇ ਇਸ ਵਿਰੱੁਧ ਘੜੀਆਂ ਦਲੀਲਾਂ ਦਾ ਜਵਾਬ ਦੇਣਾ ਹੈ।

Additional information
Weight .480 kg
Reviews (0)

Reviews

There are no reviews yet.

Be the first to review “Raaj Karega Khalsa by Baljit Singh Khalsa”