Punjab Dian Parsidh Baiyan Ate Sazindey by: Balbir Singh Kanwal
₹ 550.00
Description
ਇਹ ਪੁਸਤਕ ਪੰਜਾਬ ਦੀ ਅਮੀਰ ਸੰਗੀਤ ਵਿਰਾਸਤ ਵਿਚ ਹਾਸ਼ੀਏ ‘ਤੇ ਵਿਚਰ ਰਹੇ ਫ਼ਨਕਾਰਾਂ ਦੇ ਇਤਿਹਾਸ ਨੂੰ ਉਲੀਕਣ ਦਾ ਯਤਨ ਹੈ । ਇਸ ਵਿਚ ਇਸਤ੍ਰੀ ਗਾਇਕਾਵਾਂ ਅਤੇ ਸਾਰੰਗੀ/ਤਬਲਾ ਨਵਾਜ਼ਾਂ ਦੇ ਸੰਗੀਤ ਜਗਤ ਨਾਲ ਜੁੜੇ ਦਿਲਚਸਪ ਅਫ਼ਸਾਨੇ ਦਰਜ ਹਨ । ਪੰਜਾਬ ਨਾਲ ਸੰਬੰਧਿਤ ਬਾਈਆਂ ਵੱਲੋਂ ਪਿਛਲੇ ਤਿੰਨ/ਚਾਰ ਸੌ ਸਾਲਾਂ ਦੌਰਾਨ ਸੰਗੀਤ ਜਗਤ ਵਿਚ ਪਾਈਆਂ ਅਹਿਮ ਪੈੜਾਂ ਨੂੰ ਲੇਖਕ ਨੇ ਇਸ ਪੁਸਤਕ ਵਿਚ ਬੜੀ ਸ਼ਿੱਦਤ ਤੇ ਖੋਜ ਨਾਲ ਸਾਹਮਣੇ ਲਿਆਂਦਾ ਹੈ । ਪੁਸਤਕ ਦੇ ਦੂਜੇ ਭਾਗ ਵਿਚ ਤਬਲੇ/ਸਾਰੰਗੀ ਦੇ ਪ੍ਰਮੁੱਖ ਵਜੰਤਰੀਆਂ ਬਾਰੇ ਵੀ ਰੌਚਿਕ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪਣੇ ਡੂੰਘੇ ਰਿਆਜ਼ ਤੇ ਮਿਹਨਤ ਨਾਲ ਇਸ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ । ਇਸ ਤਰ੍ਹਾਂ ਇਹ ਪੁਸਤਕ ਪੰਜਾਬ ਦੀ ਗੌਰਵਸ਼ਾਲੀ ਸੰਗੀਤ ਪਰੰਪਰਾ ਦੇ ਇਕ ਅਣਛੋਹੇ ਤੇ ਅਣਗੌਲੇ ਪੱਖ ਨੂੰ ਸਾਹਮਣੇ ਲਿਆ ਕੇ ਪੰਜਾਬ ਦੇ ਸੰਗੀਤ ਅਤੇ ਸਭਿਆਚਾਰ ਦੇ ਇਤਿਹਾਸ ਨੂੰ ਨਵਾਂ ਵਿਸਤਾਰ ਦੇ ਰਹੀ ਹੈ ।
Additional information
| Weight | .850 kg |
|---|
Reviews (0)
Be the first to review “Punjab Dian Parsidh Baiyan Ate Sazindey by: Balbir Singh Kanwal” Cancel reply
You must be logged in to post a review.
Related products
Chupp di Cheekh (Dr. Harshinder Kaur)
₹ 200.00
‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।
Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu)
₹ 495.00

Reviews
There are no reviews yet.