Nili Dastar Di Dastan by: Lal Singh Giani
₹ 450.00
Categories: Sikh Philosophy, sikhism books
Tag: Nili Dastar Di Dastan by: Lal Singh Giani
Description
ਨੀਲੀ ਦਸਤਾਰ ਪੰਜਾਬ ਦੇ ਰਾਜਨੀਤਕ ਤੇ ਸਭਿਆਚਾਰਕ ਜੀਵਨ ਵਿਚ ਉਚੇਚਾ ਸਥਾਨ ਰਖਦੀ ਹੈ । ਇਹ ਸਿੱਖਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਉਥਾਨ ਤੇ ਰਾਜਨੀਤਕ ਚੇਤਨਤਾ ਦੇ ਪਸਾਰ ਦੀ ਪ੍ਰਤੀਕ ਹੈ । ਗਿਆਨੀ ਲਾਲ ਸਿੰਘ ਨੇ ਚੜ੍ਹਦੀ ਉਮਰੇ ਇਹ ਦਸਤਾਰ ਧਾਰਨ ਕੀਤੀ ਤੇ ਤੋੜ ਤਕ ਨਿਬਾਹੀ । ਅਕਾਲੀ ਨੇਤਾ ਉਹਨਾਂ ਨੂੰ ਨਿਸ਼ਕਾਮ ਤੇ ਸੂਝਵਾਨ ਵਿਦਵਾਨ ਵਜੋਂ ਸਤਿਕਾਰਦੇ ਸਨ । ਸ੍ਵੈ-ਜੀਵਨੀ ਲਿਖਦਿਆਂ ਗਿਆਨੀ ਲਾਲ ਸਿੰਘ ਨੇ ਜ਼ਾਤੀ ਮਹੱਤਵ ਵਾਲੀਆਂ ਘਟਨਾਵਾਂ ਨੂੰ ਅਣਗੌਲਿਆਂ ਹੀ ਰਹਿਣ ਦਿਤਾ ਹੈ, ਪਰ ਇਤਿਹਾਸਕ ਮਹੱਤਵ ਵਾਲੀਆਂ ਘਟਨਾਵਾਂ ਵੇਰਵੇ ਦੇ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ । ਪੰਜਾਬ ਦੇ ਸ੍ਵੈ-ਜੀਵਨੀ ਸਾਹਿਤ ਵਿਚ ਇਹ ਪੁਸਤਕ ਆਪਣੀ ਪ੍ਰਕਾਰ ਦੀ ਹੀ ਹੋਵੇਗੀ ਅਤੇ ਪਹਿਲੀ ਕਤਾਰ ਵਾਲਾ ਸਥਾਨ ਗ੍ਰਹਿਣ ਕਰੇਗੀ । ਵੀਹਵੀਂ ਸ਼ਤਾਬਦੀ ਦਾ ਸਿੱਖ ਇਤਿਹਾਸ ਲਿਖਣ ਤੇ ਸਮਝਣ ਵਾਲਿਆਂ ਲਈ ਇਹ ਸ੍ਵੈ-ਜੀਵਨੀ ਸਰਬੋਤਮ ਸਰੋਤ ਬਣੇਗੀ ।
Additional information
| Weight | .650 kg |
|---|
Reviews (0)
Be the first to review “Nili Dastar Di Dastan by: Lal Singh Giani” Cancel reply
You must be logged in to post a review.
Related products
Karza ate Maut (Aman Sidhu-Inderjit Singh Jeji)
₹ 295.00
ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
'ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ' ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ 'ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।
Simran Dian Barkatan (Punjabi) Hardcover – by Prof. Sahib Singh
₹ 180.00

Reviews
There are no reviews yet.