Motape ton Mukti by Dr. Navdeep Singh

 300.00

Description

ਅੱਜ ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੇਖਦੇ ਹਾਂ ਤਾਂ ਲੋੜ ਤੋਂ ਵੱਧ ਵਜ਼ਨ, ਮੋਟਾਪਾ, ਸ਼ਰੀਰ ਵਿੱਚ ਫਾਲਤੂ ਚਰਬੀ, ਸ਼ੂਗਰ ਰੋਗ, ਵੱਧ ਰਿਹਾ ਬਲੱਡ-ਪ੍ਰੈਸ਼ਰ ਅਤੇ ਇਹੋ ਜਿਹੀਆਂ ਹੋਰ ਸੱਮਸਿਆਵਾਂ ਨਾਲ ਜੂਝ ਰਹੇ ਆਮ ਲੋਕ ਸਾਡੇ ਨਜ਼ਰੀ ਪੈਂਦੇ ਹਨ।ਪੀ.ਜੀ.ਆਈ ਵੱਲੋਂ ਕੀਤਾ ਗਿਆ ਸ਼ਠਓਫਸ਼ ਸਰਵੇ ਦੱਸਦਾ ਹੈ ਕਿ ਪੰਜਾਬ ਦੇ 40 ਪ੍ਰਤੀਸ਼ਤ ਲੋਕਾਂ ਦਾ ਭਾਰ ਲੋੜ ਤੋਂ ਵੱਧ ਹੈ।ਵਿਿਗਆਨ ਦੱਸਦਾ ਹੈ ਕਿ ਇਸ ਦੇ ਦੋ ਮੁੱਖ ਕਾਰਨ ਸਾਡੀ ਖੁਰਾਕ ਵਿੱਚ ਗੜ੍ਹਬੜੀ ਅਤੇ ਕਸਰਤ ਬਾਰੇ ਅਗਿਆਨਤਾ ਹੈ।ਭਾਵੇਂ ‘ਮੋਟਾਪੇ ਤੋਂ ਮੁਕਤੀ’ ਵਿੱਚ ਇਹਨਾਂ ਦੋਵਾਂ ਕਾਰਨਾਂ ਨਾਲ ਜੁੜੇ ਹਰ ਪੱਖ ਨੂੰ ਬਹੁਤ ਡੂੰਘਿਆਈ ਵਿੱਚ ਜਾ ਕੇ ਵਿਚਾਰਿਆ ਗਿਆ ਹੈ ਪਰ ਭਾਸ਼ਾ ਇੰਨੀ ਸਰਲ ਰੱਖੀ ਗਈ ਹੈ ਪੰਜਾਬੀ ਮਾਂ-ਬੋਲੀ ਪੜ੍ਹਨ ਵਾਲਾ ਹਰ ਇਨਸਾਨ ਇਸ ਕਿਤਾਬ ਨੂੰ ਬੜੀ੍ ਅਸਾਨੀ ਨਾਲ ਪੜ੍ਹ ਸਕੇ।ਇਕ ਡਾਕਟਰ ਹੋਣ ਦੇ ਬਾਵਜੂਦ ਮੈਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਿ ਇਸ ਵਿੱਚ ਤਕਨੀਕੀ ਸ਼ਬਦ ਨਾ ਦੇ ਬਰਾਬਰ ਹੋਣ।ਮੈਂ ਕੁਝ ਇਹੋ ਜਿਹੇ ਸਵਾਲ ਤੁਹਾਡੇ ਨਜ਼ਰੀ ਕਰਨਾ ਚਾਹਾਂਗਾ ਜੋ ਤੁਹਾਨੂੰ ਸ਼ਾਇਦ ਬਹੁਤ ਦਿਲਚਸਪ ਜਾਪਣ ਅਤੇ ਉਹਨਾਂ ਦੇ ਸਪਸ਼ਟ ਜਵਾਬ ਤੁਹਾਨੂੰ ‘ਮੋਟਾਪੇ ਤੋਂ ਮੁਕਤੀ’ ਵਿੱਚੋਂ ਹੀ ਮਿਲ ਸਕਦੇ ਹਨ।
1. ਚਰਬੀ ਘਟਾਉਣ ਤੇ ਵਜ਼ਨ ਘਟਾਉਣ ਵਿੱਚ ਕੀ ਫਰਕ ਹੁੰਦਾ ਹੈ?
2. ਇੱਕ ਹਫਤੇ ਵਿੱਚ ਕਿੰਨਾ ਭਾਰ ਘਟਾਇਆ ਜਾ ਸਕਦਾ ਹੈ?
3. ਕੀ ਦੇਸੀ ਘਿਓ ਨੁਕਸਾਨਦਾਇਕ ਹੈ?
4. ਕੀ ਦੇਸੀ ਘਿਓ ਛੱਡਣ ਨਾਲ ਗੋਡੇ ਖਰਾਬ ਹੋ ਜਾਂਦੇ ਹਨ?
5. ਕੀ ਮਲਟੀ-ਵਿਟਾਮਿਨ ਦੀਆ ਗੋਲੀਆਂ ਖਾਣੀਆਂ ਜ਼ਰੂਰੀ ਹਨ?
6. ਤੰਦਰੁਸਤ ਹੋਣ ਲਈ ਖਾਣਾ ਕਿਸ ਤਰੀਕੇ ਨਾਲ ਬਣਾਇਆ ਜਾਵੇ?
ਇਹੋ ਜਿਹੇ ਸੈਂਕੜੇ ਸਵਾਲਾਂ ਦੇ ਜਵਾਬ ਮੇਰੀ ਪਹਿਲੀ ਕਿਤਾਬ ‘ਮੋਟਾਪੇ ਤੋਂ ਮੁਕਤੀ’ ਵਿੱਚ ਤੁਹਾਡੇ ਪੜ੍ਹੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ।

Additional information
Weight .420 kg
Reviews (0)

Reviews

There are no reviews yet.

Be the first to review “Motape ton Mukti by Dr. Navdeep Singh”