Mere Chonven Ikangi by: Ajmer Singh Aulakh
₹ 60.00
Description
ਇਹ ਪੁਸਤਕ ਔਲਖ ਦੇ ਚੋਣਵੇਂ ਇਕਾਂਗੀ ਦਾ ਸੰਗ੍ਰਹਿ ਹੈ । ਇਸ ਸੰਗ੍ਰਹਿ ਦੇ ਪਹਿਲੇ ਇਕਾਂਗੀ ‘ਅਰਬਦ ਨਰਬਦ ਧੰਧੂਕਾਰਾ’ ਦੀ ਰਚਨਾ-ਸ਼ੈਲੀ ਐਬਸਰਡ ਹੈ, ਪਰੰਤੂ ਅਰਥ ਧੁਨੀ ਬਹੁਤ ਸਾਰਥਕ ਹੈ । ਦੂਜਾ ‘ਬਗਾਨੇ ਬੋਹੜ ਦੀ ਛਾਂ’ ਪੰਜਾਬ ਵਿਚ ਹਰੀ ਕ੍ਰਾਂਤੀ ਦੇ ਆਏ ਵਕਤੀ ਹੁਲਾਰੇ ਤੋਂ ਬਾਅਦ ਛੋਟੀ ਕਿਸਾਨੀ ਦੇ ਆਰਥਿਕ/ਸਭਿਆਚਾਰਕ/ਸਮਾਜਕ ਪੱਥਰ ਉਪਰ ਹੋ ਰਹੇ ਵਿਗਠਨ ਅਤੇ ਰੂਪਾਂਤਰਣ ਦੀ ਇਹ ਇਤਿਹਾਸਕ ਦਸਤਾਵੇਜ਼ ਹੈ । ਤੀਸਰਾ ‘ਤੂੜੀ ਵਾਲਾ ਕੋਠਾ’ ਵੀ ਕਿਸਾਨੀ ਦੀ ਵਸਤੂ-ਸਥਿਤੀ ਦੇ ਦੁਖਾਂਤ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ । ਚੌਥਾ ‘ਇਕ ਰਾਮਾਇਣ ਹੋਰ’ ਵੀ ਜ਼ਮੀਨ ਅਤੇ ਤੀਵੀਂ ਦੀਆਂ ਥੁੜਾਂ ਦੇ ਅੰਤਰ-ਸੰਬੰਧਾਂ ਦੇ ਦੁਖਾਂਤ ਦਾ ਨਾਟਕ ਹੈ । ਪੰਜਵਾਂ ਇਕਾਂਗੀ ‘ਅੰਨ੍ਹੇ ਨਿਸ਼ਾਨਚੀ’ ਪੰਜਾਬ ਦੀ ਸੰਪਰਦਾਇਕ ਫਿਜ਼ਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ ।
Additional information
| Weight | .300 kg |
|---|
Reviews (0)
Be the first to review “Mere Chonven Ikangi by: Ajmer Singh Aulakh” Cancel reply
You must be logged in to post a review.
Related products
Chupp di Cheekh (Dr. Harshinder Kaur)
₹ 200.00
‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।
Iran te Irani (Harpal Singh Pannu)
₹ 350.00
Karkare da Kaatil Kaun (S.M. Mushrif)
₹ 300.00
Khulle Bhed (Maloye Krishna Dhar)
₹ 750.00

Reviews
There are no reviews yet.