Categories
June 84 dI patarkari

Sant Bhinderanwalean de Ru-Bru : June 84 di Patarkari (PaperBack)

Availability: In stock

QUICK OVERVIEW

ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ.ਐਨ.ਆਈ. ਲਈ ਅੰਮ੍ਰਿਤਸਰ ਤੋਂ ਰਿਪੋਟਿੰਗ ਕਰਦਿਆਂ ਇਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਹਨਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ। ਲੇਖਕ ਨੇ ਦੁਖਾਂਤਕ ਘਟਨਾਵਾਂ ਦੇ ਬਿਰਤਾਂਤ ਦੇ ਨਾਲ ਸਿੱਖ-ਦਰਦ ਨਾਲ ਪਰੁੱਚੇ ਕੁਝ ਸਿੱਖ ਚਿੰਤਕਾਂ ਦੇ ਵਾਰਤਾਲਾਪ ਦੇ ਵੇਰਵਾਂ ਰਾਹੀਂ ਇਸ ਪੁਸਤਕ ਵਿਚ ਖਾੜਕੂ ਲਹਿਰ ਦੇ ਸਿਧਾਂਤਕ ਪੱਖਾਂ ਨੂੰ ਉਘਾੜਨ ਦਾ ਵੀ ਇਤਿਹਾਸਕ ਕਾਰਜ ਸਹਿਜ-ਸੁਭਾਇ ਕਰ ਦਿੱਤਾ ਹੈ, ਜਿਸ ਨਾਲ ਇਸ ਲਹਿਰ ਦੇ ਮੁਲਾਂਕਣ ਲਈ ਸਾਨੂੰ ਵੱਖਰੀ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਇੰਜ ਇਹ ਯਾਦਾਂ ਸਿੱਖ ਜਗਤ ਦੇ ਸਮੂਹਿਕ ਦਰਦ ਨੂੰ ਬਿਆਨ ਕਰਨ ਦਾ ਨਿਵੇਕਲਾ ਉੱਦਮ ਹੈ, ਜੋ ਸਿੱਖ ਇਤਿਹਾਸ ਦੇ ਇਸ ਨਾਲ ਸੰਬੰਧੀ ਉਪਲਬਧ ਸਾਹਿਤ ਵਿਚ ਗੁਣਾਤਮਕ ਵਾਧਾ ਹੈ।

INR 300.00

ਸਮਾਂ 3 ਜੂਨ 1984 ਬਾਅਦ ਦੁਪਹਿਰ। ਸਥਾਨ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੀਜੀ ਮੰਜਲ
ਇੱਕ ਛੋਟੇ ਜਿਹੇ ਕਮਰੇ ਵਿੱਚ ਸੰਤ ਭਿੰਡਰਾਂਵਾਲ਼ੇ ਫ਼ਰਸ਼ ‘ਤੇ ਵਿਛੀ ਦਰੀ ‘ਤੇ ਬੈਠੇ ਸੀ। ਸਿਰ ‘ਤੇ ਕੇਸਰੀ ਪਟਕਾ ਬੰਨ੍ਹਿਆ ਹੋਇਆ ਸੀ। ਚਾਰ-ਚੁਫ਼ੇਰਿਓਂ ਬੰਦ ਕਮਰੇ ਵਿੱਚ ਬੜਾ ਹੁੰਮਸ, ਘੁਟਣ ਸੀ, ਕੋਈ ਬਿਜਲੀ ਦਾ ਪੱਖਾ ਨਹੀਂ ਚੱਲ ਰਿਹਾ ਸੀ। ਅਸੀਂ ਫ਼ਤਹਿ ਬੁਲਾ ਕੇ ਫ਼ਰਸ਼ ‘ਤੇ ਸੰਤਾਂ ਦੇ ਸਾਹਮਣੇ ਜਾ ਬੈਠੇ ਸਾਂ। ਅਸੀਂ ਸਭ ਚੁੱਪ ਸਵਾਲੀਆ ਨਜ਼ਰਾਂ ਨਾਲ਼ ਸੰਤ ਜੀ ਵੱਲ ਬਿਟ-ਬਿਟ ਤੱਕਣ ਲੱਗੇ ਸਾਂ। ਉਸ ਗੰਭੀਰ ਚੁਪੱਲ, ਡੂੰਘੀ ਖ਼ਾਮੋਸ਼ੀ ਨੂੰ ਤੋੜਨ ਦੀ ਸਾਡੇ ਪੱਤਰਕਾਰਾਂ’ ਚੋਂ ਕਿਸੇ ਵਿੱਚ ਵੀ ਹਿੰਮਤ ਨਹੀਂ ਜਾਪਦੀ ਸੀ। ਸਾਡੇ ਮਨਾਂ ਅੰਦਰ ਚੱਲਦੀ ਤੇਜ਼ ਹਲਚਨ ਨੇ ਕਮਰੇ ਦੀ ਅੰਦਰਲੀ ਗਰਮਾਹਟ ਅਤੇ ਘੁਟਣ ਨੂੰ ਮਾਨੋ ਭੁਲਾ ਹੀ ਦਿੱਤਾ ਸੀ।
ਅਖ਼ੀਰ, ਆਪਣੀਆਂ ਤਿੱਖੀਆਂ-ਘੋਖਵੀਆਂ ਨਜ਼ਰਾਂ ਨਾਲ਼ ਸੰਤਾਂ ਨੇ ਸਾਡੇ ਸਾਰਿਆਂ ਦੇ ਚਿਹਰਿਆਂ ਨੂੰ ਪੜ੍ਹਦਿਆਂ ਉਹ ਪਸਰੀ ਖ਼ਾਮੋਸ਼ੀ ਤੋੜੀ, “ਭਾਈਓ, ਅਸੀਂ ਤਾਂ ਮਾਤਲੋਕ ਛੱਡਣ ਲਈ ਤਿਆਰ ਬੈਠੇ ਹਾਂ…ਹੁਣ ਸਾਡਾ ਸਿਰ ਦਿੱਤਿਆਂ ਬਾਝ ਨਹੀਂ ਸਰਨਾ…।”

Additional Information

Weight .500 kg

Reviews

There are no reviews yet.

Be the first to review “Sant Bhinderanwalean de Ru-Bru : June 84 di Patarkari (PaperBack)”