Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali
₹ 350.00
Description
ਇਹ ਸਵੈ-ਜੀਵਨੀ ਜਥੇਦਾਰ ਟੌਹੜਾ ਵੱਲੋਂ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਹਨਾਂ ਦੀ ਲਮੇਰੀ ਵਾਰਤਾ ਉਪਰ ਆਧਾਰਿਤ ਹੈ। ਜਥੇਦਾਰ ਟੌਹੜਾ ਦੇ ਜ਼ਿੰਦਗੀ ਨਾਮੇ ਅਤੇ ਸਵੈ-ਕਥਨ ਉਪਰ ਆਧਾਰਿਤ ਇਹ ਕਿਤਾਬ ਸਿਰਫ਼ ਇਕ ਵੱਡੀ ਸ਼ਖਸੀਅਤ ਦੀ ਹਯਾਤੀ ਦੇ ਦਿਲਚਸਪ ਪੱਖਾਂ ਨੂੰ ਹੀ ਉਜਾਗਰ ਨਹੀਂ ਕਰਦੀ ਸਗੋਂ ਪਾਠਕਾਂ ਅਤੇ ਜਗਿਆਸੂਆਂ ਦੇ ਬਹੁਤੇ ਭਰਮ ਭੁਲੇਖੇ ਵੀ ਦੂਰ ਕਰਦੀ ਹੈ ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਆਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਹਨ। ਕਿਤਾਬ ਉੱਨੀ ਸੋ ਸੰਤਾਲੀ ਦੀ ਆਜ਼ਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ, ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿੱਜ ਅਤੇ ਸਵਾਰਥ ਦੇ ਬਖੀਏ ਵੀ ਉਧੇੜਦੀ ਹੈ।
Additional information
| Weight | .650 kg |
|---|
Reviews (0)
Be the first to review “Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali” Cancel reply
You must be logged in to post a review.
Related products
Ik Desh da Janam (Harpal Singh Pannu)
₹ 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।

Reviews
There are no reviews yet.