Jabbe Baan Laagyo (Balwinderpal Singh, Harjot Singh Sandhu)
₹ 250.00
ਅੱਜ ਜੋ ਨਿਘਾਰ ਸਾਹਮਣੇ ਆ ਰਿਹਾ ਹੈ ਤਾਂ ਸੁਆਲ ਪੁੱਛਣਾ ਪੈ ਰਿਹਾ ਹੈ ਕਿ ਕੀ ਸਿੱਖੀ ਖ਼ਤਮ ਤਾਂ ਨਹੀਂ ਹੋ ਜਾਵੇਗੀ। ਇਸ ਨੂੰ ਗੰਭੀਰਤਾ ਨਾਲ਼ ਵਿਚਾਰਨ ਤੇ ਸੋਚਣ ਦੀ ਲੋੜ ਹੈ। ਇਸ ਸੁਆਲ ਪਿੱਛੇ ਤੌਖ਼ਲਾ ਇੱਕ ਡਰ ਤੇ ਸੱਚ ਹੈ, ਜਿਸ ਨੂੰ ਮਹਿਸੂਸ ਕੀਤਾ ਜ ਸਕਦਾ ਹੈ। ਜਿਹੜੀ ਕੌਮ ਸਿੱਧੇ ਹਮਲੇ ਨਾਲ਼ ਖ਼ਤਮ ਨਾ ਹੋਈ, ਹੁਣ ਉਸ ‘ਤੇ ਭਗਵੇਂਵਾਦੀਆਂ ਤੇ ਸਰਕਾਰੀ ਕਾਮਰੇਡਾਂ ਵੱਲੋਂ ਅੰਦਰੂਨੀ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਸਾਡੀਆਂ ਜੜ੍ਹਾਂ ‘ਤੇ ਵਾਰ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਿੰਘ ਸਾਹਿਬਾਨ ਬੇਖ਼ੌਫ਼ ਹੋ ਕੇ ਕੁੰਭਕਰਨੀ ਨੀਂਦ ਵਿੱਚ ਸੁੱਤੇ ਹੋਏ ਹਨ। ਆਰ.ਐਸ.ਐਸ. ਦੀ ਸੋਚ ਦੁਨੀਆ ਦੀ ਬਦਨਾਮ ਸੰਸਥਾ ‘ਇਸਲਾਮਿਕ ਸਟੇਟ’ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸਲਾਮਿਕ ਸਟੇਟ ਤਾਂ ਹਥਿਆਰਾਂ ਨਾਲ਼ ਸ਼ਰੇਆਮ ਘਟਨਾ ਕਰ ਕੇ ਜ਼ਿੰਮੇਵਾਰੀ ਲੈਂਦੀ ਹੈ ਪਰ ਆਰ.ਐਸ.ਐਸ. ਘੁਣ ਦੀ ਤਰ੍ਹਾਂ ਪੂਰੀ ਦੀ ਪੂਰੀ ਗੁਰੂਆਂ ਦੁਆਰਾ ਸਿਰਜੀ ਸਿੱਖ ਇਮਾਰਤ ਅਰਥਾਤ ‘ਖ਼ਾਲਸਾ ਪੰਥ’ ਨੂੰ ਖਾ ਰਹੀ ਹੈ ਤੇ ਉਹਨਾਂ ਨੇ ਇਸ ਹਮਲੇ ਲਈ ਆਪਣਾ ‘ਸਲੀਪਰ ਸੈੱਲ’ ਰਾਸ਼ਟਰੀ ਸਿੱਖ ਸੰਗਤ ਦੇ ਨਾਂ ‘ਤੇ ਤਿਆਰ ਕਰ ਲਿਆ ਹੈ।
| Weight | .400 kg |
|---|
You must be logged in to post a review.

Reviews
There are no reviews yet.