Hind-Pak Bordernama by Nirmal Singh Nimma Langah
₹ 300.00
“ਬਾਰਡਰਨਾਮਾ” ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ ਵੀ ਘਟਨਾਵਾਂ ਹਨ ਉਹ ਉਸ ਦੀ ਆਪਣੀ ਜਿੰਦਗੀ ਵਿਚ ਵਾਪਰੀਆਂ ਹਨ। ਇਸ ਨਾਵਲ ਦੀ ਕਹਾਣੀ ਹਿੰਦ-ਪਾਕਿ ਦੀ ਸਰਹੱਦ ਦੇ ਲਾਗੇ-ਲਾਗੇ ਚੱਲਦੀ ਹੈ। ਜੇ ਇੱਥੇ ਬਾਰਡਰ ਦੀ ਗੱਲ ਹੋ ਰਹੀ ਹੈ ਤਾਂ ਇਸ ਵਿਚ ਸਮਗਲਿੰਗ, ਨਸ਼ੇ, ਹਥਿਆਰ, ਪੈਸੇ ਤੇ ਹੋਰ ਚੀਜ਼ਾਂ ਦੀ ਬਲੈਕ ਬਾਰੇ ਗੱਲ ਹੋਵੇਗੀ। ਪਰ ਇਸ ਵਿਚ ਇਕ ਅਲੱਗ ਹੀ ਗੱਲ ਸ਼ਾਮਿਲ ਹੈ। ਉਹ ਹੈ ਨਿਰਮਲ ਦਾ ਸਰਹੱਦਾਂ ਤੋਂ ਪਾਰ ਦਾ ਪਿਆਰ। ਯੂਨੀਵਰਸਿਟੀ ਪੜਦਾ ਨਿੰਮਾਂ ਪਹਿਲੀ ਵਾਰ ਪਾਕਿਸਤਾਨ ਦੇਖਣ ਦੇ ਚੱਕਰ ਵਿਚ ਸਰਹੱਦ ਪਾਰ ਕਰ ਗਿਆ।
ਬਾਰਡਰਨਾਮਾ ਵਿਚ ਬਾਰਡਰ ਦੇ ਲਾਗੇ ਬਦਨਾਮ ਧੰਦੇ ਬਲੈਕ ਅਤੇ ਬਲੈਕੀਆਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਦੇ ਕੰਮ ਕਾਰ ਦਾ ਢੰਗ ਧੰਦੇ ਤੇ ਆਰ-ਪਾਰ ਜਾਣ ਦੇ ਤਰੀਕੇ ਉਹਨਾਂ ਦਾ ਸਮਾਜ ਵਿਚ ਵਿਚਰਣ ਦਾ ਤਰੀਕਾ ਦੱਸਿਆ ਗਿਆ ਹੈ। ਨਿਰਮਲ ਨੇ ਤਸਕਰਾਂ ਦਾ ਜੀਵਨ ਬਹੁਤ ਲਾਗੇ ਤੋਂ ਦਿਖਾਇਆ ਹੈ। ਬਾਰਡਰ ਤੋਂ ਦੂਰ ਵੱਸਦੇ ਲੋਕਾਂ ਲਈ ਉਹਨਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ। ਤਸਕਰਾਂ ਦਾ ਕੰਮ ਸਾਨੂੰ ਬੁਰਾ ਲੱਗਦਾ ਹੋਵੇ, ਪਰ ਆਪਣੇ ਧੰਦੇ ਵਿਚ ਉਹ ਵੀ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਹਨ। ਸਭ ਕੰਮ ਸਿਰਫ ਜ਼ੁਬਾਨ ਦੇ ਸਿਰ ਤੇ ਹੀ ਹੁੰਦੇ ਸੀ। ਉਹਨਾਂ ਦਾ ਸਮਾਜਿਕ ਜੀਵਨ ਆਮ ਵਾਂਗ ਸੀ। ਉਹ ਆਏ ਗਏ ਦਾ ਪਿੰਡਾਂ ਵਾਲਿਆਂ ਵਾਂਗ ਪਿਆਰ ਸਤਿਕਾਰ ਕਰਦੇ ਭਾਵੇਂ ਇੱਧਰ ਦੇ ਹੋਣ ਭਾਵੇਂ ਪਾਰ ਦੇ।
ਨਿਰਮਲ ਨਿੰਮਾਂ ਲੰਗਾਹ ਦੀ ਵਾਕ ਬਣਤਰ ਅਲੱਗ ਹੈ। ਇਹ ਸ਼ੈਲੀ ਪਹਿਲੀ ਵਾਰ ਪੜੀ। ਜਦੋਂ ਤੱਕ ਬਾਰਡਰ ਪੂਰੀ ਤਰਾਂ ਬੰਦ ਨਹੀ ਹੋਇਆ, ਲੇਖਕ 1971 ਤੋਂ ਲੈ ਕੇ ਉਦੋਂ ਤੱਕ ਬਾਰਡਰ ਪਾਰ ਕਰਦਾ ਰਿਹਾ। ਨਾਵਲ ਜੋਸ਼, ਉਮੰਗ, ਪਿਆਰ, ਖਤਰੇ, ਹਿੰਮਤ ਤੇ ਖੌਫ ਨਾਲ ਭਰਿਆ ਹੈ। ਸ਼ਾਇਦ ਬਲੈਕੀਆਂ ਦੀ ਜਿੰਦਗੀ ਇੰਝ ਦੀ ਹੀ ਹੁੰਦੀ ਹੈ।
| Weight | .520 kg |
|---|
You must be logged in to post a review.

Reviews
There are no reviews yet.