ਜਬ ਡੇਢ੍ਹ ਘੜੀ ਰਾਤ ਗਈ ਜ਼ਿਕਰ-ਏ-ਖ਼ੁਦਾ ਮੇਂ।
ਖ਼ੈਮੇਂ ਸੇ ਨਿਕਲ ਆਏ ਸਰਕਾਰ ਹਵਾ ਮੇਂ।
ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ।
ਬੋਲੇ, ‘ਐ ਖ਼ੁਦਾਵੰਦ! ਹੂੰ ਖ਼ੁਸ਼ ਤੇਰੀ ਰਜ਼ਾ ਮੇਂ।’
ਕਰਤਾਰ ਸੇ ਕਹਿਤੇ ਥੇ ਗੋਯਾ ਰੁ-ਬਰੂ ਹੋ ਕਰ।
‘ਕਲ੍ਹ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ।’
ਇਸ ਰਚਨਾ ਵਿੱਚ ਕਵੀ ਨੇ ਚਮਕੌਰ ਦੀ ਗੜ੍ਹੀ ਵਿੱਚ ਸਾਹਿਬੇ-ਕਮਲਾ, ਪੰਥ ਦੇ ਵਾਲੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਉਹਨਾਂ ਪਲਾਂ ਦਾ ਵਰਣਨ ਅਤਿ ਸੰਜੀਦਗੀ ਅਤੇ ਭਾਵੁਕਤਾ ਨਾਲ਼ ਇਸ ਪ੍ਰਕਾਰ ਕੀਤਾ ਹੈ ਜਿਵੇਂ ਉਹ ਓਸ ਸਮੇਂ ਦੀ ਚਸ਼ਮਦੀਦ ਗਵਾਹੀ ਭਰ ਰਿਹਾ ਹੋਵੇ। ਚਮਕੌਰ ਦੀ ਗੜ੍ਹੀ ਵਿੱਚ ਦਸਮੇਸ਼ ਪਿਤਾ ਨੇ ਆਪਣੇ ਜੀਵਨ ਦੀ ਅਖ਼ੀਰਲੀ ਜੰਗ, ਜ਼ੁਲਮ ਦੇ ਖ਼ਿਲਾਫ਼, ਅਤਿ ਦ੍ਰਿੜ੍ਹਤਾ ਅਤੇ ਸੂਰਮਗਤੀ ਨਾਲ਼ ਲੜੀ, ਜਿਸ ਵਿੱਚ ਉਹਨਾਂ ਨੇ ਆਪਣੇ ਵੱਡੇ ਸਾਹਿਬਜ਼ਾਦੇ ਅਤੇ ਚਾਲ਼ੀ ਸਾਥੀ ਪੰਥ ਤੇ ਕੌਮ ਤੋਂ ਵਾਰ ਦਿੱਤੇ ਸਨ।
ਜਨਾਬ ‘ਅੱਲ੍ਹਾ ਯਾਰ ਖ਼ਾਂ ਜੋਗੀ’ ਨੇ ਗ਼ੈਰ ਸਿੱਖ ਹੁੰਦਿਆਂ ਹੋਇਆਂ ਵੀ ਪੱਖਪਾਤ ਤੋਂ ਨਿਰਲੇਪ ਰਹਿ ਕੇ ਪਿਆਰ ਦੀਆਂ ਅਤਿ ਡੂੰਘਾਣਾਂ ਵਿੱਚ ਵਹਿ ਕੇ ਇਹ ਕਾਵਿ-ਰਚਨਾ ਕੀਤੀ। ਇਹ ਕਾਵਿ ਰਚਨਾ ਅਤਿ ਦੁਰਲੱਭ ਹੈ, ਪਰ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਵੱਡੀ ਤਰੱਦਦ ਨਾਲ਼ ਖੋਜ ਕਰ ਕੇ ਇਸ ਕਾਵਿ-ਰਚਨਾ ਦਾ ਸੰਪਾਦਨ ਕੀਤਾ ਹੈ, ਜੋ ਸਲਾਹੁਣਯੋਗ ਹੈ। ਇਹ ਕਿਤਾਬ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।
Reviews
There are no reviews yet.