ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਦ ਸ੍ਰੀ ਦਸਮ ਗ੍ਰੰਥ ਸਿੱਖਾਂ ਲਈ ਮਾਨਨੀਕ ਗ੍ਰੰਥ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੇ ਹੋਰ ਰਚਨਾ ਸੰਗ੍ਰਹਿਤ ਹੈ । ਸਿਖ-ਸਾਹਿਤ ਵਿਚ ਹੀ ਨਹੀਂ, ਇਹ ਗ੍ਰੰਥ ਭਾਰਤੀ ਸਾਹਿਤ ਵਿਚ ਵੀ ਇਕ ਗੌਰਵ-ਪੂਰਣ ਅਸਥਾਨ ਰਖਦਾ ਹੈ ਜੋ ਕਿ ਅਧਿਆਤਮਕ ਗਿਆਨ, ਦਾਰਸ਼ਨਿਕ ਵਿਸ਼ਲੇਸ਼ਣ, ਆਚਾਰ ਵਿਉਹਾਰ, ਰਸਮ ਰਿਵਾਜ, ਸਮਾਜਕ ਰਹੁ-ਰੀਤਿ, ਮਤ ਮਤਾਂਤਰ, ਪੁਰਾਣਿਕ ਇਤਿਹਾਸ, ਸਭਿਆਚਾਰ, ਕੋਮਲ ਕਲਾ, ਸ਼ਸਤ੍ਰ ਵਿਦਿਆ, ਸੰਸਾਰੀ ਕਹਾਣੀਆਂ, ਸਾਹਿਤਕ ਸ਼ੈਲੀਆਂ ਤੇ ਭਾਸ਼ਾ-ਵੰਨਗੀਆਂ ਦਾ ਅਨੋਖਾ ਭੰਡਾਰ ਹੈ । ਹਰ ਰਚਨਾਂ ਦਾ ਆਲੋਚਨਾਤਮਕ ਅਧਿਐਨ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਨ੍ਹਾਂ ਦਾ ਉਚਿਤ ਅਸਥਾਨ ਮਿਥ ਸਕਦੇ ਹਾਂ । ਇਹ ਪੁਸਤਕ ਇਸੇ ਤਰ੍ਹਾਂ ਦਾ ਸੰਖਿਪਤ ਵਿਵੇਚਨ ਹੈ । ਸਿਖ-ਸਾਹਿਤ ਦੇ ਪ੍ਰੇਮੀ ਇਸ ਤੋਂ ਲਾਭ ਉਠਾਉਣਗੇ ।
Additional Information
Weight | .360 kg |
---|
Be the first to review “Dasam Granth Darshan (Piara Singh Padam)”
You must be logged in to post a comment.
Reviews
There are no reviews yet.