Char Sahibjade by: Piara Singh Padam (Prof.)
₹ 60.00
Categories: Sikh Guru Sahibaan, Sikh History
Tag: Char Sahibjade by: Piara Singh Padam (Prof.)
Description
ਅਸੀਂ ਚਾਰ ਸਾਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਲਈ ਹੀ ਨਹੀਂ ਕਰਦੇ ਕਿ ਇਨ੍ਹਾਂ ਦਾ ਜਨਮ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਘਰ ਹੋਇਆ ਸੀ, ਸਗੋਂ ਇਸ ਵਡਿਆਈ ਦਾ ਅਸਲ ਕਾਰਨ ਇਹ ਹੈ ਕਿ ਉਨ੍ਹਾਂ ਦੀ ਮ੍ਰਿਤੂ ਕੁਰਬਾਨੀ ਦੇ ਘਰ ਹੋਈ ਸੀ । ਸ਼ਹਿਦੀ ਦਾ ਜੋ ਸਬਕ ਉਨ੍ਹਾਂ ਪੜ੍ਹਾਇਆ, ਉਹ ਹਰ ਸਿੱਖ ਬੱਚੇ ਨੂੰ ਇਤਨਾ ਕੰਠ ਹੋ ਗਿਆ ਹੈ ਕਿ ਕਦੀ ਭੁਲਾਇਆ ਜਾਣ ਵਾਲਾ ਨਹੀਂ । ਇਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੀ ਹੈ, ਜਿਸ ਨੇ ਸਿੱਖ ਲਹਿਰ ਨੂੰ ‘ਸਿੰਘ ਲਹਿਰ’ ਬਣਾ ਕੇ ਇਨਕਲਾਬੀ ਰਸਤੇ ਪਾਇਆ । ਇਸ ਪੁਸਤਕ ਵਿਚ ਸਾਹਿਬਜ਼ਾਦਿਆਂ ਸੰਬੰਧੀ ਕੁਝ ਦੁਰਲੱਭ ਇਤਿਹਾਸਕ ਜਾਣਕਾਰੀ ਦਿੱਤੀ ਹੈ ਤੇ ਦੋ ਉਰਦੂ ਕਿੱਸੇ ‘ਗੰਜਿ ਸ਼ਹੀਦਾਂ’ ਤੇ ‘ਸ਼ਹੀਦਾਨਿ ਵਫਾ’ ਜਿਨ੍ਹਾਂ ਨੂੰ ਲੇਖਕ ਨੇ ਗੁਰਮੁਖੀ ਵਿਚ ਲਿਪਿਆਂਤਰ ਕੀਤਾ ਹੈ ।
Additional information
| Weight | .220 kg |
|---|
Reviews (0)
Be the first to review “Char Sahibjade by: Piara Singh Padam (Prof.)” Cancel reply
You must be logged in to post a review.
Related products
Abdali, Sikh te Wadda Ghallughara (Swaran Singh Chuslewarh)
₹ 450.00
Gadri Baabe Kaun san (Ajmer Singh) (Delux Binding)
₹ 550.00
ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।
Sikh Itihaas Vol 1 & 2 (Max Arthur Macauliffe)
₹ 500.00
Tufanan Da Shah Aswar Shaheed Kartar Singh Sarabha (Delux Binding) – Ajmer Singh
₹ 500.00
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

Reviews
There are no reviews yet.