ਜੇਲ੍ਹ ਚਿੱਠੀਆਂ ਆਪਣੇ ਆਪ ਵਿਚ ਇਤਿਹਾਸਕ ਦਸਤਾਵੇਜ਼ਾਂ ਦੀ ਇਕ ਅਹਿਮ ਵੰਨਗੀ ਹੈ। ਸਿੱਖ ਜਗਤ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਗ਼ਦਰ ਲਹਿਰ ਮੌਕੇ ਹੋਈ ਕੈਦ ਦੌਰਾਨ ਜੇਲ੍ਹ ਵਿਚੋਂ ਲਿਖੀਆਂ ਗਈਆਂ ਜੇਲ੍ਹ ਚਿੱਠੀਆਂ ਬਹੁਤ ਮਕਬੂਲ ਹਨ। ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਜੇਲ੍ਹ ਵਿਚੋਂ ਲਿਖੀ ਗਈ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ’ ਵੀ ਇਕ ਤਰ੍ਹਾਂ ਨਾਲ ਜੇਲ੍ਹ ਚਿੱਠੀਆਂ ਦਾ ਹੀ ਦਸਤਾਵੇਜ਼ ਹੈ ਕਿਉਂਕਿ ਉਹ ਕੈਦ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਖਤਰਿਆਂ ਦੇ ਬਾਵਜੂਦ ਆਪਣੀ ਆਤਮ-ਬਿਆਨੀ ਜੇਲ੍ਹ ਵਿਚੋਂ ਲਿਖ ਕੇ ਭੇਜਦੇ ਰਹੇ ਜੋ ਕਿ ਸਮਕਾਲੀ ਪਰਚਿਆਂ ਵਿਚ ਛਪਦੀ ਰਹੀ।
ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ।
ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ’ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ’ ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ’ ਰੱਖਣ ਦਾ ਫੁਰਨਾ ਬਣਿਆ।
ਭਾਈ ਸਾਹਿਬਾਨ ਦੀਆਂ ਚਿੱਠੀਆਂ ਦਾ ਮਜ਼ਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾਂ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾਂ ਦੀ ਸ਼ਹਾਦਤ ਦੇ ਪ੍ਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾਂ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪੱਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।
ਇਸ ਕਿਤਾਬ ਵਿਚ ਭਾਈ ਸੁੱਖਾ-ਜਿੰਦਾ ਦੀਆਂ ਨਿਸ਼ਾਨੀਆਂ ਦੀਆਂ ਤਸਵੀਰਾਂ ਅਤੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ।
ਪੰਨੇ : 340
ਜਿਲਦ : ਕੱਚੀ
Reviews
There are no reviews yet.