Description

“ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਉਮੀਦ ਸੀ ਕਿ ਵਰ੍ਹਾ 2018 ਨਰਿੰਦਰ ਮੋਦੀ ਅਤੇ ਉਸ ਦੀ ਹਿੰਦੂ ਰਾਸ਼ਟਰਵਾਦੀ ਪਾਰਟੀ ਦੇ ਰਾਜ ਦਾ ਆਖ਼ਰੀ ਵਰ੍ਹਾ ਹੋਵੇਗਾ। ਜਿਉਂ-ਜਿਉਂ 2019 ਦੀਆਂ ਆਮ ਚੋਣਾਂ ਨੇੜੇ ਆਉਂਦੀਆਂ ਗਈਆਂ, ਪੋਲ ਸਰਵੇਖਣਾਂ ਚ ਸਾਹਮਣੇ ਆਇਆ ਕਿ ਮੋਦੀ ਅਤੇ ਉਸ ਦੀ ਪਾਰਟੀ ਦੀ ਹਰਮਨਪਿਆਰਤਾ ਨਾਟਕੀ ਤਰੀਕੇ ਨਾਲ਼ ਘੱਟਦੀ ਜਾ ਰਹੀ ਸੀ। ਅਸੀਂ ਜਾਣਦੇ ਸੀ ਕਿ ਇਹ ਇਕ ਖ਼ਤਰਨਾਮ ਸਮਾਂ ਸੀ। ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਖ਼ਦਸ਼ਾ ਸੀ ਕਿ ਹੁਣ ਕੋਈ ਜਾਅਲੀ ਹਮਲਾ ਕਰਵਾ ਦਿੱਤਾ ਜਾਵੇਗਾ ਜਾਂ ਕੋਈ ਜੰਗ ਵੀ ਛੇੜੀ ਜਾ ਸਕਦੀ ਹੈ, ਜਿਸ ਨਾਲ਼ ਮੁਲਕ ਦਾ ਮਿਜ਼ਾਜ ਬਦਲ ਜਾਵੇਗਾ। ਅਸੀਂ ਸਾਰੇ ਐਸੀ ਕਿਸੇ ਘਟਨਾ ਦੇ ਅੰਦੇਸ਼ੇ ਨਾਲ ਸਹਿਮੇ ਹੋਏ ਸੀ ਅਤੇ ਫਿਰ ਫ਼ਰਵਰੀ 2019 ਚ ਹਮਲਾ ਹੋ ਗਿਆ, ਜਦ ਆਮ ਚੋਣਾਂ ਚ ਕੁਝ ਹਫ਼ਤੇ ਰਹਿੰਦੇ ਸਨ। ਇੱਕ ਆਤਮਘਾਤੀ ਮਨੁੱਖੀ ਬੰਬ ਨੇ ਕਸ਼ਮੀਰ ਵਿੱਚ ਹਮਲਾ ਕਰ ਕੇ ਚਾਲ਼ੀ ਜਵਾਨਾਂ ਦੀ ਜਾਨ ਲੈ ਲਈ। ਇਹ ਹਮਲਾ ਜਾਅਲੀ ਹੋਵੇ ਜਾਂ ਨਾ, ਪਰ ਇਹ ਚੋਣਾਂ ਦੇ ਮੌਸਮ ਨਾਲ਼ ਪੂਰੀ ਤਰ੍ਹਾਂ ਮੇਲ ਖਾਂਦਾ ਸੀ। ਮੋਦੀ ਅਤੇ ਉਸ ਦੀ ਪਾਰਟੀ ਹੂੰਝਾ-ਫੇਰੂ ਜਿੱਤ ਹਾਸਲ ਕਰ ਕੇ ਦੁਬਾਰਾ ਸੱਤਾ ਵਿੱਚ ਆ ਗਏ।
‘ਆਜ਼ਾਦੀ..’..। ਕਸ਼ਮੀਰ ਵਿੱਚ ਆਜ਼ਾਦੀ ਦੇ ਸੰਘਰਸ਼ ਦਾ ਨਾਅਰਾ ਹੈ, ਜਿਸ ਨਾਲ਼ ਕਸ਼ਮੀਰੀ ਉਸ ਦੀ ਮੁਖ਼ਾਲਫ਼ਤ ਕਰਦੇ ਹਨ, ਜਿਸ ਨੂੰ ਉਹ ਭਾਰਤੀ ਕਬਜ਼ੇ ਦੇ ਰੂਪ ਚ ਵੇਖਦੇ ਹਨ। ਹੌਲੀ-ਹੌਲ਼ੀ ਇਹ ਭਾਰਤ ਦੀਆਂ ਸੜਕਾਂ ਉੱਪਰ ਹਿੰਦੂ ਰਾਸ਼ਟਰਵਾਦ ਦੀ ਵਿਰੋਧਤਾ ਕਰਨ ਵਾਲ਼ੇ ਲੱਖਾਂ ਲੋਕਾਂ ਦਾ ਨਾਅਰਾ ਵੀ ਬਣਦਾ ਗਿਆ। ਆਜ਼ਾਦੀ ਦੇ ਇਹਨਾਂ ਦੋਹਾਂ ਬੋਲਿਆਂ ਦਰਮਿਆਨ ਕੀ ਸਮਾਨਤਾ ਹੈ? ਕੀ ਇਹ ਇੱਕ ਖਾਈ ਹੈ ਜਾਂ ਪੁਲ਼ ਹੈ? ਇਸ ਸਵਾਲ ਦੇ ਜਵਾਬ ਉੱਪਰ ਗ਼ੌਰ ਕਰਨ ਦਾ ਸਮਾਂ ਅਜੇ ਆਇਆ ਹੀ ਸੀ ਕਿ ਸੜਕਾਂ ਖ਼ਾਮੋਸ਼ ਹੋ ਗਈਆਂ; ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆਂ ਦੀਆਂ ਸੜਕਾਂ। ਕੋਵਿਡ-19 ਨਾਲ਼ ਆਜ਼ਾਦੀ ਦੀ ਇੱਕ ਹੋਰ ਸਮਝ ਆਈ, ਜੋ ਹੋਰ ਵੀ ਖ਼ੌਫ਼ਨਾਕ ਸੀ। ਇਸ ਨੇ ਮੁਲਕਾਂ ਦਰਮਿਆਨ ਸਰਹੱਦਾਂ ਬੇਮਾਇਨੇ ਬਣਾ ਦਿੱਤੀਆਂ। ਸਮੁੱਚੀਆਂ ਅਬਾਦੀਆਂ ਨੂੰ ਕੈਦ ਕਰ ਦਿੱਤਾ ਅਤੇ ਆਧੁਨਿਕ ਦੁਨੀਆ ਇਸ ਤਰ੍ਹਾਂ ਜਾਮ ਹੋ ਗਈ, ਜੋ ਇਸ ਤਰ੍ਹਾਂ ਕਦੇ ਨਹੀਂ ਵੇਖੀ ਗਈ।”
ਇਸ ਕਿਤਾਬ ਅੰਦਰ ਰੋਮਾਂਚਿਤ ਕਰਨ ਵਾਲ਼ੇ ਇਹਨਾਂ ਲੇਖਾਂ ਵਿੱਚ ਅਰੁੰਧਤੀ ਰਾਏ ਇੱਕ ਚੁਣੋਤੀ ਦਿੰਦੀ ਹੈ ਕਿ ਇਸ ਦੁਨੀਆਂ ਵਿੱਚ ਵਧਦੀ ਜਾਂਦੀ ਤਾਨਾਸ਼ਾਹੀ ਦੇ ਦੌਰ ਵਿੱਚ ਆਜ਼ਾਦੀ ਦੇ ਮਾਇਨਿਆਂ ਉੱਪਰ ਗ਼ੌਰ ਕੀਤਾ ਜਾਵੇ। ‘ਅਰੁੰਧਤੀ ਰਾਏ’ ਦੇ ਮੁਤਾਬਿਕ ‘ਕੋਰੋਨਾ ਮਹਾਂਮਾਰੀ’ ਇੱਕ ਨਵੀਂ ਦੁਨੀਆਂ ਦਾ ਲਾਂਘਾ ਹੈ। ਜਿੱਥੇ ਇਹ ਬਿਮਾਰੀਆਂ ਅਤੇ ਤਬਾਹੀ ਲੈ ਕੇ ਆਈ ਹੈ, ਓਥੇ ਇਹ ਇੱਕ ਨਵੀਂ ਤਰ੍ਹਾਂ ਦੀ ਇਨਸਾਨੀਅਤ ਦੇ ਲਈ ਸੱਦਾ ਵੀ ਹੈ।

Additional information
Weight .480 kg
Reviews (0)

Reviews

There are no reviews yet.

Be the first to review “Azadi by Arundhti Roy”