1978 De Shaheedee Saake by: Gurdeep Singh (Bhai)
Bhinderanwale Sant (Surjit Jalandhari)
ਸਿੱਖ ਕੌਮ ਦੇ ਅੰਦਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਆਮਦ ਨਾਲ਼ ਵੀ ਸੱਚਮੁੱਚ ਆਪਣੀ ਬੇਨੂਰੀ, ਬੇਰੌਣਕੀ ਤੇ ਰੋ ਰਹੇ ਹਜ਼ਾਰਾਂ ਫੁੱਲਾਂ ਨੂੰ ਜਿਵੇਂ ਇੱਕ ਕਦਰਦਾਨ ਮਿਲ਼ ਗਿਆ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੁਮਲਾਉਂਦੀ ਤੇ ਮੁਰਝਾਉਂਦੀ ਜਾ ਰਹੀ ਸਿੱਖ ਜਵਾਨੀ ਨੂੰ ਫਿਰ ਤੋਂ ਗੁਰੂ ਲਿਵ ਨਾਲ਼ ਜੋੜ ਕੇ ਅਜਿਹੇ ਜਾਹੋ ਜਲਾਲ ਵਿੱਚ ਲਿਆਂਦਾ ਕਿ ਸਿੱਖਾਂ ਦੇ ਵਿਹੜਿਆਂ 'ਚ ਵੜ ਕੇ ਲਲਕਾਰੇ ਮਾਰ ਰਹੇ ਦੁਸ਼ਮਣਾਂ ਨੂੰ ਪੁੱਠੇ ਪੈਰੀਂ ਪਿੱਛੇ ਭੱਜਣਾ ਪਿਆ।
ਸਿੱਖ ਕੌਮ ਦੇ ਇਸ ਅਣਖੀਲੇ ਜਰਨੈਲ ਦੀ ਸਮੁੱਚੀ ਜੀਵਨ ਗਾਥਾ ਅਤੇ ਸੰਘਰਸ਼ ਗਾਥਾ ਨੂੰ ਹਰ ਸਿੱਖ ਪੜ੍ਹਨਾ ਚਾਹੁੰਦਾ ਹੈ। ਸੁਰਜੀਤ ਜਲੰਧਰੀ ਦੀ ਲਿਖਤ ਪੁਸਤਕ 'ਭਿੰਡਰਾਂਵਾਲ਼ੇ ਸੰਤ' ਦੇ ਵਿੱਚ ਇਸ 'ਸੰਤ ਸਿਪਾਹੀ' ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤਕ ਦਾ ਇਤਿਹਾਸ ਦਰਜ ਹੈ।