Brahamanvaad Ton Hinduvaad : Varna, Jaat, Dharam te Rashtarvaad by: Gurmeet Singh Sidhu
₹ 250.00
Description
ਭਾਰਤੀ ਰਾਸ਼ਟਰਵਾਦ ਆਧੁਨਿਕ ਵਿਚਾਰਧਾਰਾ ਦੀ ਸਿਰਜਨਾ ਜਾਪਦਾ ਹੈ । ਧਾਰਮਕ ਵਿਭਿੰਨਤਾਵਾਂ ਨੂੰ ਇਕਹਿਰੇ ਪ੍ਰਵਚਨ ਵਿਚ ਢਾਲਣ ਦਾ ਇਹ ਰੁਝਾਨ ਧੱਕੜ ਅਤੇ ਬਹੁਬਲੀ ਹੈ ਜੋ ਵਿਭਿੰਨਤਾਵਾਂ ‘ਤੇ ਸੁਹਾਗਾ ਫੇਰ ਰਿਹਾ ਹੈ । ਇਕਸਾਰਤਾ ਦੀ ਧਾਰਨਾ ਦਾ ਇਹ ਰੁਝਾਨ ਆਧੁਨਿਕਤਾ ਦੀ ਦੇਣ ਹੈ । ਇਸ ਰੁਝਾਨ ਤੋਂ ਅਗਲੇ ਬਦਲ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਉਤਰ-ਆਧੁਨਿਕ ਚਿੰਤਕਾਂ ਨੂੰ ਨਵੇਂ ਬਦਲ ਤਲਾਸ਼ਣੇ ਚਾਹੀਦੇ ਹਨ । ਭਾਰਤੀ ਅਤੇ ਹਿੰਦੂ ਮਹਾਂ-ਪ੍ਰਵਚਨ ਤੋਂ ਵਿਲੱਖਣ ਅਨੇਕਾਂ ਵਿਲੱਖਣਤਾਵਾਂ ਦੇ ਆਪਣੇ ਪ੍ਰਵਚਨ ਹਨ । ਮਨੁੱਖੀ ਸਖ਼ਸ਼ੀਅਤ ਦੇ ਵਿਕਾਸ ਲਈ ਹਰ ਵਿਚਾਰ, ਪ੍ਰਵਚਨ ਅਤੇ ਜੀਵਨ ਸ਼ੈਲੀ ਨੂੰ ਆਪਣੀ ਮੌਲਿਕਤਾ ਮੁਤਾਬਕ ਮੌਲਣ ਦਾ ਅਧਿਕਾਰ ਹੋਣਾ ਚਾਹਿਦਾ ਹੈ । ਮਨੁੱਖੀ ਮੌਲਿਕ ਅਧਿਕਾਰਾਂ ਦੀ ਗੱਲ ਕਰਨ ਲਈ ਜ਼ਰੂਰੀ ਹੈ ਕਿ ਮਨੁੱਖੀ ਅਜ਼ਾਦੀ ਦਾ ਗਲਾ ਘੁੱਟਣ ਵਾਲੇ ਮਹਾਂ-ਪ੍ਰਬੰਧਾਂ ਅਤੇ ਇਹਨਾਂ ਵਲੋਂ ਸਿਰਜੇ ਜਾ ਰਹੇ ਮਹਾਂ-ਪ੍ਰਵਚਨਾਂ ਦੀ ਹਕੀਕਤ ਨੂੰ ਸਮਝਿਆ ਜਾਵੇ । ਇਸ ਪੁਸਤਕ ਦਾ ਇਹੋ ਉਦੇਸ਼ ਹੈ ।
Additional information
| Weight | .450 kg |
|---|
Reviews (0)
Be the first to review “Brahamanvaad Ton Hinduvaad : Varna, Jaat, Dharam te Rashtarvaad by: Gurmeet Singh Sidhu” Cancel reply
You must be logged in to post a review.
Related products
Ik Desh da Janam (Harpal Singh Pannu)
₹ 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।
Karza ate Maut (Aman Sidhu-Inderjit Singh Jeji)
₹ 295.00
ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
'ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ' ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ 'ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।
Khulle Bhed (Maloye Krishna Dhar)
₹ 750.00
Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu)
₹ 495.00
Rajiv Gandhi Katal Kand (Baljit Singh)
₹ 240.00
21 ਮਈ 1991 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਚੋਣ ਪ੍ਰਚਾਰ ਦੌਰਾਨ ਬੰਬ ਧਮਾਕੇ 'ਚ ਉਡਾ ਦਿੱਤਾ ਗਿਆ ਸੀ। ਉਸ ਸਮੇਂ ਰਾਜੀਵ ਗਾਂਧੀ, ਸਿੱਖ ਜੁਝਾਰੂ ਗਰੁੱਪਾਂ ਦੀ 'ਹਿੱਟ ਲਿਸਟ' ਵਿੱਚ ਪਹਿਲੇ ਨੰਬਰ ਤੇ ਹੋਣ ਕਾਰਨ ਇੱਕ ਵਾਰ ਹਰ ਕਿਸੇ ਨੂੰ ਇਹ ਜਾਪਿਆ ਕਿ ਇਹ ਕਤਲ ਸਿੱਖ ਜੁਝਾਰੂਆਂ ਨੇ ਕੀਤਾ ਹੋਵੇਗਾ। ਖ਼ੁਫ਼ੀਆ ਏਜੰਸੀਆਂ ਤੇ ਪੁਲਿਸ ਨੂੰ ਵੀ ਇਹੀ ਜਾਪਿਆ। ਸਿੱਖ ਜੁਝਾਰੂ ਉਸ ਨੂੰ ਕਤਲ ਦੇ ਕਈ ਯਤਨ ਕਰ ਵੀ ਚੁੱਕੇ ਸਨ, ਪਰ ਇਹ ਕਤਲ ਸਿੱਖਾਂ ਨੇ ਨਹੀਂ ਸੀ ਕੀਤਾ।
ਰਾਜੀਵ ਗਾਂਧੀ ਦੇ ਕਤਲ ਦੀ ਯੋਜਨਾ ਕਿਵੇਂ ਬਣੀ, ਉਸ ਵਿੱਚ ਕੀ ਰੁਕਾਵਟਾਂ ਆਈਆਂ ਤੇ ਕਿਵੇਂ ਉਸ ਯੋਜਨਾ ਨੂੰ ਲਿਟੇ ਕਾਰਕੁੰਨਾਂ ਵੱਲੋਂ ਸਫਲਤਾ ਦੇ ਨਾਲ਼ ਸਿਰੇ ਚਾੜ੍ਹਿਆ ਗਿਆ।
ਰਾਜੀਵ ਗਾਂਧੀ ਦੇ ਕਤਲ ਦੀ ਜਾਂਚ ਕਿਵੇਂ ਅਰੰਭ ਹੋਈ, ਕਿਵੇਂ ਸੁਰਾਗ ਮਿਲ਼ੇ ਕਿਵੇਂ ਪੁਲਿਸ ਇਸ ਕਤਲ ਲਈ ਜ਼ਿੰਮੇਵਾਰ ਖਾੜਕੂਆਂ ਤਕ ਪਹੁੰਚੀ। ਇਸ ਸਾਰੇ ਵੇਰਵੇ ਦੇ ਨਾਲ਼ ਨਾਲ਼ ਲਿਟੇ (ਲਿਬਰੇਸ਼ਨ ਟਾਈਗਰ ਆਫ਼ ਤਾਮਿਲ ਈਲਮ) ਦੇ ਸੰਘਰਸ਼ ਦਾ ਅਰੰਭ ਤੋਂ ਅਖ਼ੀਰ ਤਕ ਵੇਰਵਾ ਇਸ ਪੁਸਤਕ ਵਿੱਚ ਦਰਜ ਹੈ।

Reviews
There are no reviews yet.