Bagawat 1984 : Dharmi Faujian di Gaatha (Manmohan Singh Jammu)
₹ 400.00
ਜੂਨ 1984 ਵਿੱਚ ਜਦੋਂ ਸਿੱਖ ਫ਼ੌਜੀਆਂ ਨੇ ਭਾਰਤੀ ਫ਼ੌਜਾਂ ਵੱਲੋਂ ਦਰਬਾਰ ਸਾਹਿਬ ‘ਤੇ ਤੋਪਾਂ-ਟੈਂਕਾਂ ਨਾਲ਼ ਕੀਤੇ ਹਮਲੇ ਬਾਰੇ ਬੀ.ਬੀ.ਸੀ. ਰੇਡੀਓ ‘ਤੇ ਸੁਣਿਆ ਤਾਂ ਉਹਨਾਂ ਦਾ ਖ਼ੂਨ ਖੌਲ਼ ਉੱਠਿਆ। ਉਹਨਾਂ ਧਰਮ ਲਈ ਜੂਝਣ ਦਾ ਪ੍ਰਣ ਕੀਤਾ ਤੇ ਅੰਮ੍ਰਿਤਸਰ ਜਾਣ ਦੀ ਤਿਆਰੀ ਕਰ ਲਈ। ਉਹਨਾਂ ਸਿੱਖ ਫ਼ੌਜੀਆਂ ਨੇ ਤਿਰੰਗੇ ਦੀ ਲਾਜ਼ ਰੱਖਣ ਲਈ ਕਦੇ ਵੀ ਜਾਨਾਂ ਹੂਲਣ ਤੋਂ ਇਨਕਾਰ ਨਹੀਂ ਸੀ ਕੀਤਾ ਪਰ ਜੂਨ 1984 ਵਿੱਚ ਪਹਿਲੀ ਵਾਰ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਅਤੇ ਕੇਸਰੀ ਨਿਸ਼ਾਨ ਸਾਹਿਬ ‘ਤੇ ਹੱਥ ਰੱਖ ਕੇ ਲਈ ਗਈ ਸਹੁੰ ਦੀ ਪਾਲਣਾ ਕਰਨ ਦੀ ਲੋੜ ਪੈ ਗਈ ਸੀ। ਉਹ ਹੁਣ ‘ਬਾਗੀ’ ਬਣਨ ਜਾ ਰਹੇ ਸਨ, ਕਿਉਂਕਿ ਉਹ ‘ਧਰਮੀ ਫ਼ੌਜੀ’ ਸਨ।
ਜਨਰਲ ਸੁਬੇਗ ਸਿੰਘ ਨੇ ਸ਼ਹਾਦਤ ਤੋਂ ਪਹਿਲਾਂ ਪੱਤਰਕਾਰਾਂ ਨਾਲ਼ ਹੋਈ ਇੱਕ ਮੁਲਾਕਾਤ ਵਿੱਚ ਸੁਆਲਾਂ ਦੇ ਜਵਾਬ ਵਿੱਚ ਕਿਹਾ ਸੀ “ਜੇ ਭਾਰਤੀ ਫ਼ੌਜ ਗੁਰੂ (ਗਰੰਥ) ਸਾਹਿਬ ਵਿਰੁੱਧ ਹਥਿਆਰ ਚੁੱਕੇਗੀ ਤਾਂ ਅਸੀਂ ਫ਼ੌਜ ਵਿਰੁੱਧ ਚੁੱਕਾਂਗੇ, ਢੁਕਵਾਂ ਜਵਾਬ ਦਿਆਂਗੇ ਅਤੇ ਅੰਤ ਤਕ ਮੁਕਾਬਲਾ ਕਰਾਂਗੇ।” ਉਹਨਾਂ ਨੇ ਅੱਗੇ ਕਿਹਾ “ਜਿਸ ਭਾਰਤ ਦੀ ਵਫ਼ਾਦਾਰੀ ਨਿਭਾਉਣ ਦੇ ਲਈ ਗੁਰੂ ਗਰੰਥ ਸਾਹਿਬ ਜੀ ਦੀ ਸਹੁੰ ਚੁੱਕੀ ਹੈ, ਉਹ ਗੁਰੂ ਵੱਡਾ ਹੈ ਦੇਸ਼ ਨਾਲ਼ੋਂ। ਜੇ ਭਾਰਤੀ ਫ਼ੌਜ ਗੁਰੂ ਸਾਹਿਬ ਵਿਰੁੱਧ ਹਥਿਆਰ ਚੁੱਕੇਗੀ ਤਾਂ ਮੈਂ ਫ਼ੌਜ ਵਿਰੁੱਧ ਚੁੱਕਾਂਗਾ।”
| Weight | .480 kg |
|---|
You must be logged in to post a review.

Reviews
There are no reviews yet.