Categories
Kharku Sangarsh di Saakhi

Kharku Sangarsh di Saakhi by Daljit Singh Bittu (ਖਾੜਕੂ ਸੰਘਰਸ਼ ਦੀ ਸਾਖੀ : ਅਣਜਾਣੇ, ਅਣਗੌਲ਼ੇ ਸਿਦਕੀ ਅਤੇ ਯੋਧੇ) (Bibekgarh Parkashan)

Availability: In stock

INR 499.00

ਦਿੱਲੀ ਦਰਬਾਰ ਦਾ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ‘ਤੇ ਹਮਲਾ ਅਤੇ ਸੰਤ ਜਰਨੈਲ ਸਿੰਘ ਜੀ ਦੀ ਅਜੀਮ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਦਿਲਾਂ ਉੱਤੇ ਡੂੰਘੇ ਘਾਅ ਲੱਗ ਗਏ ਸਨ। ਦਿੱਲੀ ਦਰਬਾਰ ਨੇ ਆਪਣੇ ਫੌਜੀ ਬਲ ਦੀ ਮਦਦ ਨਾਲ ਸਿੱਖਾਂ ਨੂੰ ਘਰਾਂ ਅੰਦਰ ਨੂੜਨ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਦੌਰ ਵਿਚ ਕੁਝ ਚੋਣਵੇਂ ਸਿੰਘਾਂ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਫਿਰ ਸੰਤ ਜਰਨੈਲ ਸਿੰਘ ਜੀ ਦੇ ਬਚਨਾ ਨੂੰ ਪੂਰਾ ਕਰਦਿਆਂ ਹੋਇਆ ਖਾੜਕੂ ਸੰਘਰਸ਼ ਦਾ ਆਗਾਜ਼ ਕੀਤਾ। ਇਹ ਸੰਘਰਸ਼ ਦਸਵੇ ਪਾਤਿਸ਼ਾਹ ਦੇ ਬਚਨਾ ਦੀ ਤਰਜਮਾਨੀ ਕਰਦਾ ਸੀ। ਜਿਵੇ
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ। (ਜ਼ਫ਼ਰਨਾਮਹ, ਪਾ:੧੦)
ਸੋ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਨੇ ਨੌਜਵਾਨੀ ਨੂੰ ਧੁਰ ਅੰਦਰੋ ਪ੍ਰੇਰਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਵਹੀਰਾ ਘੱਤ ਅਤੇ ਆਪਣੇ ਘਰ ਪਰਿਵਾਰਾ ਨੂੰ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਧਾਮਾ ਦੀ ਅਜ਼ਮਤ ਦੀ ਪ੍ਰਥਾਏ ਅਤੇ ਬਿਪਰ ਦੇ ਪੰਜ ਸਦੀਆ ਦੇ ਵੈਰ ਖਿਲਾਫ ਲੜਨ ਲਈ ਸੰਘਰਸ਼ ਵਿੱਚ ਆਏ।
ਸੋ ਆਪਾ ਗਾਹੇ ਵਗਾਹੇ ਖਾੜਕੂ ਸੰਘਰਸ਼ ਬਾਰੇ ਅਤੇ ਇਸਦੇ ਮਕਬੂਲ ਨਾਇਕਾ ਜਾਂ ਸ਼ਹੀਦਾ ਬਾਰੇ ਤਾ ਭਲੀ ਭਾਤੀ ਜਾਣਦੇ ਹੀ ਹਾਂ, ਪਰ ਇੱਥੇ ਮਹੱਤਵਪੂਰਨ ਗੱਲ ਇਹੋ ਹੈ ਕੇ ਬਹੁਤ ਸਾਰੇ ਅਜਿਹੇ ਅਨਾਮ ਕਿਰਦਾਰ ਵੀ ਹੁੰਦੇ ਹਨ ਜਿਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਉਹ ਸਦਾ ਅਨਾਮ ਹੀ ਰਹਿੰਦੇ ਹਨ ਜਿਵੇਂ ਅਰਦਾਸ ਵਿਚ ਵੀ ਆਪਾ ਅਨਾਮ ਸਿਦਕੀਆ ਦਾ ਧਿਆਨ ਧਰਦੇ ਹਾਂ , “ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ”….ਸੋ ਇਹ ਅਨਾਮ ਸਿਦਕੀਆ ਦਾ ਸਦਾ ਹੀ ਸਿੱਖ ਸੰਘਰਸ਼ਾਂ ਅਤੇ ਜੰਗਾਂ ਵਿਚ ਵਡੇਰਾ ਯੋਗਦਾਨ ਰਿਹਾ ਹੈ। ਪਰ ਇਤਿਹਾਸ ਇਨਾ ਨੂੰ ਅਨਾਮ ਹੀ ਯਾਦ ਕਰਦਾ ਹੈ। ਸੋ ਇਸ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੋਲੇ ਸਿਦਕੀ ਅਤੇ ਯੋਧੇ” ਵਿਚ ਇਨ੍ਹਾਂ ਅਨਾਮ ਸਿਦਕੀ ਅਤੇ ਯੋਧਿਆਂ ਦੀ ਬਾਤ ਹੈ ਪਰ ਇਹ ਅਨਾਮ ਰੂਪ ਹੀ ਹਨ। ਇਤਿਹਾਸ ਦੇ ਇਸ ਵਰਤਾਰੇ ਬਾਰੇ ਭਾਈ ਦਲਜੀਤ ਸਿੰਘ ਲਿਖਦੇ ਹਨ ਕਿ “ਇਤਿਹਾਸ ਵਿਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੁੜ ਓਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਆਮ ਬੰਦਿਆਂ ਨੂੰ ਇਤਿਹਾਸ ਅਹਿਮੀਅਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵਲੋਂ ਕਿਸੇ ਖਾਸ ਹਾਲਾਤ ਵਿਚ ਵਿਖਾਏ ਅਸਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ । ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਜੰਗਾਂ ਵਿਚ ਫਤਹਿ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ ਅਤੇ ਓਹਨਾਂ ਲਈ ਜਮੀਨ ਤਿਆਰ ਕਰਦੇ ਹਨ। ”
ਸੋ ਖਾੜਕੂ ਸੰਘਰਸ਼ ਦੀ ਸਾਖੀ ਪੁਸਤਕ ਉਨਾਂ ਅਨਾਮ ਸਿਦਕੀਆਂ ਅਤੇ ਯੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਅੱਡ-ਅੱਡ ਰੂਪ ਵਿਚ ਜਿਵੇਂ ਸਿੰਘਾਂ ਲਈ ਠਾਹਰਾ ਦਾ ਪ੍ਰਬੰਧ ਕਰਕੇ, ਸੰਘਰਸ਼ ਦੀ ਚੜਦੀਕਲਾ ਦੀ ਪ੍ਰਥਾਏ ਅਰਦਾਸਾ ਕਰਕੇ, ਦਸਵੰਧ ਭੇਟ ਕਰਕੇ, ਕੀਮਤੀ ਜਾਣਕਾਰੀ ਦੇ ਬਦਲੇ ਤਸ਼ੱਦਦ ਝੱਲਦਿਆ ਆਪਣੀ ਜਾਨ ਦਾ ਮੁੱਲ ਤਾਰਕੇ ਆਦਿ ਆਪਣੇ ਉੱਚੇ ਕਿਰਦਾਰਾਂ ਦੇ ਦਰਸ਼ਨ ਕਰਵਾਏ ।
ਇਸ ਪੁਸਤਕ ਵਿਚ ਮੁੱਖ ਰੂਪ ਵਿਚ ਛੇ ਪਾਠ ਹਨ ਜਿਨ੍ਹਾਂ ਦੇ ਨਾਮ ਇਸ ਵਰਗੀਕਰਨ ਵਿਚ ਹਨ ੧. ਅਣਜਾਣੇ ਸਿਦਕੀ ਅਤੇ ਯੋਧੇ, ੨.ਅਣਗੌਲੇ ਸਿਦਕੀ ਅਤੇ ਯੋਧੇ, ੩.ਠਾਹਰਾ ਵਾਲੇ ਪਰਿਵਾਰ,੪. ਟੁੱਟਦੇ ਤਾਰਿਆਂ ਦੀ ਚਮਕ,੫. ਜੰਗ ਦੀ ਲਪੇਟ ਵਿੱਚ ਆਮ ਲੋਕ ਅਤੇ ਜੰਗ ਅਤੇ ੬.ਬੰਦਿਆਂ ਦੇ ਕਿਰਦਾਰ।
ਇਹ ਪੁਸਤਕ ਇਕ ਲੜੀ ਰੂਪ ਵਿਚ ਹੈ ਆਉਣ ਵਾਲੇ ਸਮੇਂ ਵਿੱਚ ਇਸ ਪੁਸਤਕ ਦੇ ਅਗਲੇ ਭਾਗ ਵੀ ਆਉਣਗੇ।
ਸੋ ਭਾਈ ਦਲਜੀਤ ਸਿੰਘ ਦਾ ਇਹ ਬਹੁ-ਮੁੱਲਾ ਕਾਰਜ ਫਰਜ ਦੇ ਨਾਲ-ਨਾਲ ਇਕ ਡੂਘੇ ਫਿਕਰ ਵਿੱਚੋਂ ਪੈਦਾ ਹੋਇਆ ਹੈ ਜਿਵੇਂ ਕਿ ਇਸ ਬਾਰੇ ਉਹ ਆਖਦੇ ਹਨ “ਸਿੱਖ ਸੰਘਰਸ਼ ਨੇ ਅਜਿਹੇ ਅਨੇਕਾਂ ਨਾਇਕ ਸਿਰਜੇ ਹਨ ਜੋ ਹਰ ਇਲਾਕੇ ਵਿਚ ਹਾਲੇ ਵੀ ਟਾਂਵੇ ਟਾਂਵੇ ਲੋਕਾਂ ਦੀ ਯਾਦ ਵਿਚ ਵਸੇ ਹੋਏ ਹਨ । ਏਹਨਾਂ ਨੂੰ ਸਾਂਭੇ ਜਾਣ ਨਾਲ ਇਤਿਹਾਸ ਦਾ ਅਮੁਕ ਵਹਿਣ ਸਮੇਂ ਦੇ ਇਸ ਗੰਧਲੇ ਮੋੜ ਉਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪ੍ਹੀੜੀ ਦੀ ਜਿੰਮੇਵਾਰੀ ਹੈ ।” ਇਸ ਕਾਰਜ ਪ੍ਰਤੀ ਭਾਈ ਸਾਹਿਬ ਆਪਣੇ ਫਰਜ ਦੀ ਦੱਸ ਪਾਉਦਿਆ ਲਿਖਦੇ ਹਨ “ਮੇਰੀ ਕੌਸ਼ਿਸ਼ ਹੋਵੇਗੀ ਕਿ ਘਟਨਾਵਾਂ, ਵਰਤਾਰਿਆਂ ਅਤੇ ਸ਼ਖਸ਼ੀਅਤਾਂ ਦੇ ਥੱਲੇ ਜੋ ਕੁਝ ਅਣਦਿਸਦਾ ਅਤੇ ਅਣਗੌਲਿਆ ਵਾਪਰ ਰਿਹਾ ਸੀ ਉਸਨੂੰ ਵੀ ਲਿਖਿਆ ਅਤੇ ਦੱਸਿਆ ਜਾਵੇ।
ਖਾੜਕੂ ਸੰਘਰਸ਼ ਦੀ ਸਾਖੀ ਇਕ ਅਜਿਹੀ ਬਾਤ ਹੈ ਜੋ ਅਮੁੱਕ ਹੈ। ਸੋ ਇਸ ਬਹੁਮੁੱਲੇ ਕਾਰਜ ਨੂੰ ਛਾਪਣ ਦੀ ਸੇਵਾ ‘ਬਿਬੇਕਗੜ੍ਹ ਪ੍ਰਕਾਸ਼ਨ’ ਦੇ ਹਿੱਸੇ ਆਈ ਹੈ। ਇਹ ਪੁਸਤਕ ਜੂਨ ਦੇ ਪਹਿਲੇ ਦਿਨਾ ਵਿਚ ਜਾਰੀ ਕੀਤੀ ਜਾਵੇਗੀ। ਕਿਤਾਬ ਜਾਰੀ ਕਰਨ ਸੰਬੰਧੀ ਅਗਲੀ ਜਾਣਕਾਰੀ ਕੁਝ ਦਿਨਾ ਦੇ ਵਿੱਚ ਹੀ ਸਾਝੀ ਕੀਤੀ ਜਾਵੇਗੀ।

Additional Information

Weight .650 kg

Reviews

There are no reviews yet.

Be the first to review “Kharku Sangarsh di Saakhi by Daljit Singh Bittu (ਖਾੜਕੂ ਸੰਘਰਸ਼ ਦੀ ਸਾਖੀ : ਅਣਜਾਣੇ, ਅਣਗੌਲ਼ੇ ਸਿਦਕੀ ਅਤੇ ਯੋਧੇ) (Bibekgarh Parkashan)”