ਇਸ ਪੁਸਤਕ ਵਿਚ ਪੰਜਾਬੀ ਭਾਸ਼ਾ, ਹੋਰਨਾਂ ਖੇਤਰੀ ਭਾਸ਼ਾਵਾਂ ਅਤੇ ਆਮ ਵਰਤੋਂ ਵਾਲੀਆਂ ਮਹੱਤਵਪੂਰਨ 100 ਤੋਂ ਵੱਧ ਮੋਬਾਇਲ ਐਪਸ ਬਾਰੇ ਪ੍ਰਯੋਗੀ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਵਿਚਲੇ ਤਕਨੀਕੀ ਨੁਕਤਿਆਂ ਨੂੰ ਸਮਝਣ ਲਈ ਲੋੜ ਅਨੁਸਾਰ ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ। ਪੁਸਤਕ ਵਿਚ ਦਰਜ ਜ਼ਿਆਦਾਤਰ ਆਦੇਸ਼ਕਾਰੀਆਂ (Apps) ਐਂਡਰਾਈਡ ਸੰਚਾਲਨ ਪ੍ਰਣਾਲੀ ’ਤੇ ਆਧਾਰਿਤ ਹਨ। ਇਨ੍ਹਾਂ ਆਦੇਸ਼ਕਾਰੀਆਂ ਨੂੰ ਵਰਤਣ ਦਾ ਤਰੀਕਾ ਵੱਖ-ਵੱਖ ਫੋਨਾਂ ’ਚ ਵੱਖ-ਵੱਖ ਹੋ ਸਕਦਾ ਹੈ ਪਰ ਪੁਸਤਕ ਵਿਚ ਦਿੱਤਾ ਢੰਗ ਸੈਮਸੰਗ ਗਲੈਕਸੀ ਏ-3 ਜਾਂ ਮਾਈਕਰੋਮੈਕਸ ਕੈਨਵਸ ਐੱਚਡੀ ਏ-116 ’ਤੇ ਆਧਾਰਿਤ ਹੈ। ਪੁਸਤਕ ਦੇ ਕੁੱਲ 76 ਅਧਿਆਇ ਹਨ ਜਿਨ੍ਹਾਂ ਨੂੰ ਅੱਗੇ 9 ਸ਼੍ਰੇਣੀਆਂ ’ਚ ਵੰਡਿਆਂ ਗਿਆ ਹੈ, ਇਹ ਹਨ – ਆਮ ਜਾਣਕਾਰੀ, ਚੌਕਸੀ/ਸੁਰੱਖਿਆ, ਟਾਇਪਿੰਗ/ਲੇਖਣ, ਨੁਸਖੇ, ਸੰਚਾਰ ਤੇ ਸਮਾਜਕ ਮੀਡੀਆ, ਭਾਸ਼ਾਈ ਆਦੇਸ਼ਕਾਰੀਆਂ, ਮਹੱਤਵਪੂਰਨ ਆਦੇਸ਼ਕਾਰੀਆਂ, ਚਿਤਰ/ਚਲਚਿਤਰ/ਮਨ-ਪ੍ਰਚਾਵਾ ਅਤੇ ਫੁਟਕਲ।
Additional Information
Weight | .400 kg |
---|
1 review for Ajoka Phone Sansar by: C P Kamboj (Dr.)
Add a review
You must be logged in to post a comment.
admin user – :
bacheya nu jaroor parrhao ji